ਲੁਧਿਆਣਾ(ਸਲੂਜਾ)- ਪੀ. ਏ. ਯੂ. ’ਚ ਜਾਰੀ ਸਾਲਾਨਾ ਯੁਵਕ ਮੇਲੇ ’ਚ ਅੱਜ ਮਾਹੌਲ ਅਧਿਆਤਮਕ ਰੰਗ ’ਚ ਰੰਗਿਆ ਗਿਆ। ਸ਼ਬਦ ਗਾਇਨ (ਸੋਲੋ ਅਤੇ ਗਰੁੱਪ) ’ਚ ਵਿਦਿਆਰਥੀਆਂ ਨੇ ਅਦੁੱਤੀ ਬਾਣੀ ਦੇ ਗਾਇਨ ਨਾਲ ਸਮਾਂ ਬੰਨ੍ਹ ਦਿੱਤਾ। ਸੋਲੋ ਸ਼ਬਦ ਗਾਇਨ ’ਚ ਖੇਤੀਬਾਡ਼ੀ ਕਾਲਜ ਦੇ ਕੰਵਰਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਕਾਲਜ ਦੇ ਰੋਹਿਤ ਸਿੰਘ ਨੂੰ ਦੂਸਰਾ ਸਥਾਨ ਮਿਲਿਆ ਤੇ ਗ੍ਰਹਿ ਵਿਗਿਆਨ ਕਾਲਜ ਦੀ ਅਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਗਰੁੱਪ ਸ਼ਬਦ ਗਾਇਨ ’ਚ ਪਹਿਲੇ ਨੰਬਰ ’ਤੇ ਖੇਤੀਬਾਡ਼ੀ ਕਾਲਜ ਰਿਹਾ, ਦੂਜੇ ਨੰਬਰ ਤੇ ਗ੍ਰਹਿ ਵਿਗਿਆਨ ਕਾਲਜ ਤੇ ਤੀਜੇ ਨੰਬਰ ’ਤੇ ਬੇਸਿਕ ਸਾਇੰਸਜ਼ ਕਾਲਜ ਦੀਆਂ ਟੀਮਾਂ ਆਈਆਂ। ਕੁਇੱਜ ਮੁਕਾਬਲੇ ’ਚ ਬੇਸਿਕ ਸਾਇੰਸਜ਼ ਕਾਲਜ ਨੂੰ ਪਹਿਲਾ ਸਥਾਨ, ਖੇਤੀਬਾਡ਼ੀ ਇੰਜੀਨੀਅਰਿੰਗ ਕਾਲਜ ਦੀ ਟੀਮ ਨੂੰ ਦੂਜਾ ਸਥਾਨ ਤੇ ਗ੍ਰਹਿ ਵਿਗਿਆਨ ਕਾਲਜ ਦੀ ਟੀਮ ਨੂੰ ਤੀਸਰਾ ਸਥਾਨ ਹਾਸਲ ਹੋਇਆ । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ 1 ਨਵੰਬਰ ਨੂੰ ਇਸ ਯੁਵਕ ਮੇਲੇ ਦੇ ਰਸਮੀ ਆਰੰਭ ਤੋਂ ਬਾਅਦ ਲੋਕ ਗੀਤ, ਸੋਲੋ ਨਾਚ ਦੇ ਨਾਲ-ਨਾਲ ਸੰਗੀਤ ਦੀਆਂ ਸਾਰੀਆਂ ਵੰਨਗੀਆਂ ਦੇ ਮੁਕਾਬਲੇ ਹੋਣਗੇ, ਜਿਨ੍ਹਾਂ ’ਚ ਵੈਸਟਰਨ ਸੋਲੋ, ਵੈਸਟਰਨ ਗਰੁੱਪ, ਲਾਈਟ ਵੋਕਲ ਸੋਲੋ ਤੇ ਭਾਰਤੀ ਗਰੁੱਪ ਸੌਂਗ ਪ੍ਰਮੁੱਖ ਹਨ।
ਅੱਖਾਂ ਦੇ ਮੁਫਤ ਜਾਂਚ ਕੈਂਪ ਦਾ 57 ਮਰੀਜ਼ਾਂ ਨੇ ਲਿਆ ਲਾਭ
NEXT STORY