ਲੁਧਿਆਣਾ (ਰਿੰਕੂ)-ਪੰਜਾਬ ਕਾਂਗਰਸ ਦੇ ਸਕੱਤਰ ਕੁਲਵੰਤ ਸਿੱਧੂ ਦੀ ਅਗਵਾਈ ’ਚ ਹਲਕਾ ਆਤਮ-ਨਗਰ ਦੇ ਕਾਂਗਰਸੀਆਂ ਨੇ ਵਾਰਡ-45 ਸਥਿਤ ਛੋਟੀ ਜਵੱਦੀ ਵਿਚ ਸਲੱਮ ਖੇਤਰਾਂ ਦੇ ਬੱਚਿਆਂ ਨੂੰ ਤੋਹਫ਼ੇ ਵੰਡ ਕੇ ਬਾਲ ਦਿਵਸ ਮਨਾਇਆ। ਕੁਲਵੰਤ ਸਿੱਧੂ ਨੇ ਕਿਹਾ ਕਿ ਦੇਸ਼ ਦੇ ਹੋਣਹਾਰ ਨਿਰਮਾਤਾ ਬੱਚਿਆਂ ਪ੍ਰਤੀ ਪ੍ਰੇਮ ਦੀ ਭਾਵਨਾ ਤੇ ਉਨ੍ਹਾਂ ਦਾ ਭਵਿੱਖ ਸੁਆਰਨ ਦੀ ਲਗਨ ਕਾਰਨ ਪੰਡਤ ਨਹਿਰੂ ਦਰਮਿਆਨ ਚਾਚਾ ਨਹਿਰੂ ਦੇ ਰੂਪ ਵਿਚ ਮਸ਼ਹੂਰ ਹੋਏ। ਸਿੱਧੂ ਨੇ ਕਿਹਾ ਕਿ ਪੰਡਤ ਨਹਿਰੂ ਨੇ ਆਜ਼ਾਦੀ ਤੋਂ ਬਾਅਦ ਸੰਪਰਦਾਇਕਤਾ ਦੇ ਖੇਡ ਵਿਚ ਬਿਖਰੇ ਭਾਰਤ ਨੂੰ ਏਕਤਾ ਦੇ ਸੂਤਰ ਵਿਚ ਪਰੋਅ ਕੇ ਅੰਗਰੇਜ਼ੀ ਹਕੂਮਤ ਵਿਚ ਪਟਡ਼ੀ ਤੋਂ ਉਤਰੀ ਅਰਥ-ਵਿਵਸਥਾ ਨੂੰ ਪਟਡ਼ੀ ’ਤੇ ਲਿਆਉਣ ਦੀ ਕੋਸ਼ਿਸ਼ ਕਰ ਕੇ ਵਿਸ਼ਵ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਕਰਵਾਇਆ। ਇਸ ਮੌਕੇ ਹਿਰਦੈ ਪਾਲ ਸਿੰਘ ਢੀਂਡਸਾ, ਜਗਦੀਸ਼ ਮਰਵਾਹਾ, ਇੰਦਰਜੀਤ ਚੋਪਡ਼ਾ, ਸ਼ਰਨਜੀਤ ਕਾਲਡ਼ਾ, ਮੁਕੇਸ਼ ਅਗਰਵਾਲ, ਖਾਮਿਦ ਅਲੀ, ਸ਼ਾਰਦਾ ਸਿੰਗਲਾ, ਅਮਨ ਸਤਾ, ਜੋਗਿੰਦਰ ਕੌਰ, ਤਰਸੇਮ ਜਵੱਦੀ, ਮੁਨੀਸ਼ ਜਵੱਦੀ, ਦੀਪਾ, ਸੁਮਿਤ ਡਾਬਰ, ਅਨੂਪ ਖਹਿਰਾ ਸਮੇਤ ਹੋਰਨਾਂ ਨੇ ਵੀ ਬਾਲ ਦਿਵਸ ’ਤੇ ਆਪਣੇ ਮਹਿਬੂਬ ਨੇਤਾ ਨੂੰ ਸਲਾਮ ਕੀਤਾ।
ਜ਼ਿਲਾ ਕਾਂਗਰਸ ਨੇ ਬਾਲ ਦਿਵਸ ’ਤੇ ਬੱਚਿਆਂ ਦੇ ਚਾਚਾ ਨਹਿਰੂ ਨੂੰ ਕੀਤਾ ਨਮਨ
NEXT STORY