ਲੁਧਿਆਣਾ (ਜ.ਬ.)-ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਵੱਲੋਂ ਹਜੂਰ ਪਾਕਿ ਨਬੀ ਹਜਰਤ ਮੁਹੰਮਦ ਸੱਲਲਾਹ ਵਸੱਲਮ ਸਾਹਿਬ ਦੇ ਆਗਮਨ ਪੁਰਬ ਨੂੰ ਲੈ ਕੇ ਦਰਬਾਰ ਮਈਆ ਭਗਵਾਨ ਜੀ ਫਿਲੌਰ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਰਬਾਰ ਰੋਜਾ ਸ਼ਰੀਫ ਮੰਢਾਲੀ ਦੇ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਜੀ ਨੂੰ ਸੰਸਥਾ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸਾਈਂ ਜੀਤ ਸ਼ਾਬ ਜੀ ਰੁਡ਼ਕਾਂ ਅਤੇ ਸਾਈਂ ਫੱਕਰ ਸ਼ਾਹ ਜੀ ਦਾਦੂਵਾਲ ਨੂੰ ਸੰਸਥਾ ਦਾ ਕੋਆਡੀਨੇਟਰ ਥਾਪਿਆ ਗਿਆ। ਇਸ ਮੌਕੇ ਸਾਈਂ ਉਮਰੇ ਸ਼ਾਹ ਜੀ, ਸਾਈਂ ਜੀਤ ਸ਼ਾਹ ਜੀ ਅਤੇ ਸਾਈਂ ਫੱਕਰ ਸ਼ਾਹ ਜੀ ਨੇ ਸੰਸਥਾ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਸਮਾਜ-ਭਲਾਈ ਦੇ ਕਾਰਜਾਂ ਲਈ ਕਮੇਟੀ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਸੰਸਥਾ ਦੇ ਸੂਬਾ ਪ੍ਰਧਾਨ ਸਾਈਂ ਪੱਪਲ ਸ਼ਾਹ ਜੀ ਭਰੋਮਜਾਰਾ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਸਮਾਜ ਦੀ ਸੇਵਾ ਕਰਨਾ ਅਤੇ ਸ਼ਾਹੀ ਦਰਬਾਰਾਂ ਨੂੰ ਪੇਸ਼ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨਾ ਹੈ। ਇਸ ਮੌਕੇ ਬਾਬਾ ਮਨਜੀਤ ਸਾਬਰੀ ਚੇਅਰਮੈਨ ਪੰਜਾਬ, ਪ੍ਰਧਾਨ ਸਾਈਂ ਪੱਪਲ ਸ਼ਾਹ ਜੀ, ਹੈੱਡ ਕੈਸ਼ੀਅਰ ਬਾਬਾ ਸ਼ੰਭੂ ਰਾਮ ਜੀ, ਵਾਈਸ ਪ੍ਰਧਾਨ ਦਰਵੇਸ਼ ਪਰਮਜੀਤ ਰਾਹੋ, ਸੈਕਟਰੀ ਕੁਲਰਾਜ ਰਾਜੀ, ਚੰਨਣ ਭਗਤ ਜੀ ਕਾਹਲੋਂ, ਸਾਈਂ ਅਵਿਨਾਸ਼ ਸ਼ਾਹ ਕੋਟਫਤੂਹੀ, ਸਾਈਂ ਰਮੇਸ਼ ਅਲੀ ਸਾਬਰੀ, ਸਾਈਂ ਸੋਮੇ ਸ਼ਾਹ ਜੀ ਸਲਾਹਕਾਰ, ਬੀਬੀ ਮੋਬੀਨਾ ਸਾਬਰੀ, ਬੀਬੀ ਰਾਮ ਪਿਆਰੀ ਜੀ, ਬੀਬੀ ਤਾਰਾ ਜੀ ਫਿਲੌਰ, ਬੀਬੀ ਰਣਜੀਤਾ ਜੀ ਅਤੇ ਹੋਰ ਹਾਜ਼ਰ ਸਨ।
51 ਟਕਸਾਲੀ ਆਗੂਅਾਂ ਦਾ ਸਨਮਾਨ ਭਲਕੇ : ਗਾਬਡ਼ੀਆ
NEXT STORY