ਹੁਣੇ-ਹੁਣੇ ਵਿੱਦਿਆ ਬਾਲਨ ਨੇ ਬਾਲੀਵੁੱਡ 'ਚ 10 ਸਾਲ ਪੂਰੇ ਕੀਤੇ ਹਨ। ਖੂਬਸੂਰਤ, ਸਮਝਦਾਰ ਅਤੇ ਅਭਿਨੈ ਸਮਰੱਥਾ ਵਿਚ ਮਾਹਿਰ ਇਸ ਅਭਿਨੇਤਰੀ ਨੂੰ ਹਾਲ ਹੀ ਵਿਚ ਉਸ ਸਮੇਂ ਇਕ ਸੁਖਦ ਅਹਿਸਾਸ ਹੋਇਆ, ਜਦੋਂ ਉਸ ਦੀ ਇਕ ਨੌਜਵਾਨ ਫੈਨ ਦਿੱਲੀ ਤੋਂ ਖਾਸ ਤੌਰ 'ਤੇ ਉਸ ਨੂੰ ਮਿਲਣ ਲਈ ਮੁੰਬਈ ਪਹੁੰਚੀ।
ਉਹ ਉਸ ਨੂੰ ਮਿਲਣ ਤੇ ਇੰਡਸਟਰੀ ਵਿਚ 10 ਸਾਲ ਪੂਰੇ ਕਰਨ 'ਤੇ ਇਕ ਸਕ੍ਰੈਪ ਬੁੱਕ ਉਸ ਨੂੰ ਭੇਟ ਕਰਨ ਲਈ ਵਿੱਦਿਆ ਦੇ ਘਰ ਦੇ ਬਾਹਰ ਘੰਟਿਆਂ ਤਕ ਉਸ ਦੀ ਉਡੀਕ ਕਰਦੀ ਰਹੀ।
ਸੂਤਰਾਂ ਅਨੁਸਾਰ ਉਕਤ ਲੜਕੀ ਨੇ ਵਿੱਦਿਆ ਦੇ ਘਰ ਦੇ ਗੇਟ ਦੇ ਬਾਹਰ ਲੱਗਭਗ ਅੱਧਾ ਦਿਨ ਉਸ ਦੀ ਉਡੀਕ ਕੀਤੀ। ਉਸ ਦਾ ਕਹਿਣਾ ਸੀ ਕਿ ਉਹ ਵਿੱਦਿਆ ਲਈ ਖ਼ੁਦ ਤਿਆਰ ਕੀਤੀ ਹੋਈ ਸਕ੍ਰੈਪ ਬੁੱਕ ਆਪਣੇ ਹੱਥਾਂ ਨਾਲ ਹੀ ਭੇਟ ਕਰਨਾ ਚਾਹੁੰਦੀ ਹੈ, ਜਿਸ 'ਚ ਉਸ ਨੇ ਵਿੱਦਿਆ ਦੀਆਂ ਬੀਤੇ 10 ਸਾਲਾਂ ਤੋਂ ਜਮ੍ਹਾ ਕੀਤੀਆਂ ਹੋਈਆਂ ਫੋਟੋਆਂ ਖਾਸ ਸਟਾਈਲ ਨਾਲ ਚਿਪਕਾਈਆਂ ਹੋਈਆਂ ਸਨ।
ਸੂਤਰਾਂ ਅਨੁਸਾਰ ਜਿਵੇਂ ਹੀ ਵਿੱਦਿਆ ਆਪਣੀ ਕਾਰ 'ਚ ਆਪਣੇ ਘਰ ਪਹੁੰਚੀ, ਉਸ ਦੀ ਨਜ਼ਰ ਬਾਹਰ ਖੜ੍ਹੀ ਉਸ ਲੜਕੀ 'ਤੇ ਪਈ, ਜਿਸ ਨੇ ਉਸ ਲਈ ਆਪਣੇ ਹੱਥਾਂ ਵਿਚ ਇਕ ਸਕ੍ਰੈਪ ਬੁੱਕ ਫੜੀ ਹੋਈ ਸੀ। ਉਸ ਨੇ ਉਸੇ ਸਮੇਂ ਉਸ ਨੂੰ ਆਪਣੇ ਘਰ ਬੁਲਾਇਆ।
ਉਸ ਤੋਂ ਬਾਅਦ ਉਸ ਨੇ ਉਸ ਨਾਲ 1 ਘੰਟੇ ਦਾ ਸਮਾਂ ਸਕ੍ਰੈਪ ਬੁੱਕ ਦੇਖਦਿਆਂ ਤੇ ਗੱਲਾਂ ਕਰਦਿਆਂ ਗੁਜ਼ਾਰਿਆ। ਵਿੱਦਿਆ ਆਪਣੀ ਇਸ ਫੈਨ ਵਲੋਂ ਉਸ ਲਈ ਕੀਤੀ ਗਈ ਮਿਹਨਤ ਅਤੇ ਲਗਨ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਈ, ਅਰਥਾਤ ਉਹ ਬਹੁਤ ਹੈਰਾਨ ਸੀ ਕਿ ਉਹ ਲੜਕੀ ਇੰਨੇ ਸਾਲਾਂ ਤੋਂ ਉਸ ਨੂੰ ਇੰਨਾ ਪਸੰਦ ਕਰਦੀ ਰਹੀ ਹੈ।