ਮੁੰਬਈ— ਲੜਕੇ ਅਕਸਰ ਸਿਕਸ ਪੈਕ ਐਬਸ ਬਣਾਉਣ ਦੇ ਚੱੱਕਰ 'ਚ ਕਈ-ਕਈ ਘੰਟੇ ਕਰਸਤ ਕਰਦੇ ਰਹਿੰਦੇ ਹਨ ਪਰ ਉਹ ਜਿਮ ਕਰਦੇ ਹੋਏ ਕੁੱਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ, ਜੋ ਉਨ੍ਹਾਂ ਨੂੰ ਫਾਇਦਾ ਦੇਣ ਦੀ ਜਗ੍ਹਾ ਨੁਕਸਾਨ ਦੇ ਦਿੰਦੇ ਹਨ। ਲੜਕੇ ਆਪਣੀ ਖ਼ੁਰਾਕ ਨੂੰ ਵੀ ਲੈ ਕੇ ਲਾਪਰਵਾਹ ਹੋ ਜਾਂਦੇ ਹਨ, ਜੋ ਉਨ੍ਹਾਂ ਲਈ ਗਲਤ ਸਾਬਤ ਹੁੰਦੇ ਹਨ। ਆਓ ਜਾਣਦੇ ਹਾਂ ਕਿ ਜਿਮ ਕਰਦੇ ਹੋਏ ਲੜਕੇ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੇ ਹਨ।
1. ਪ੍ਰੋਟੀਨ ਖ਼ੁਰਾਕ ਜ਼ਿਆਦਾ ਲੈਣਾ
ਜਿਮ ਜਾਣ ਵਾਲੇ ਲੜਕੇ ਅਕਸਰ ਸੋਚਦੇ ਹਨ ਕਿ ਉਨ੍ਹਾਂ ਨੂੰ ਖ਼ੁਰਾਕ 'ਚ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਪ੍ਰੋਟੀਨ ਲੈਣ ਨਾਲ ਸਰੀਰ 'ਤੇ ਜ਼ਿਆਦਾ ਅਸਰ ਪੈਂਦਾ ਹੈ। ਇਸ ਲਈ ਦਿਨ 'ਚ ਆਪਣੇ ਪ੍ਰਤੀਕਿਲੋ ਭਾਰ ਦੇ ਹਿਸਾਬ ਨਾਲ 1.50 ਗ੍ਰਾਮ ਪ੍ਰੋਟੀਨ ਕਾਫੀ ਹੁੰਦੀ ਹੈ।
2. ਪਾਣੀ ਨਾ ਪੀਣਾ
ਜਿਮ ਕਰਨ ਤੋਂ 15 ਮਿੰਟਾਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਪਰ ਜੇਕਰ ਇਸ ਦੇ ਬਾਅਦ ਵੀ ਪਾਣੀ ਨਾ ਪੀਤਾ ਜਾਵੇ ਤਾਂ ਡਿਹਾਈਡ੍ਰੈਸ਼ਨ ਹੋ ਸਕਦਾ ਹੈ ਅਤੇ ਥਕਾਵਟ ਵੀ ਵੱਧ ਜਾਂਦੀ ਹੈ।
3. ਕਾਰਬੋਹਾਈਡ੍ਰੇਟ ਖ਼ੁਰਾਕ
ਖ਼ੁਰਾਕ 'ਚ ਕਾਰਬੋਹਾਈਡ੍ਰੇਟ ਜਿਵੇਂ ਆਲੂ, ਕੇਲਾ, ਅਨਾਜ, ਦਹੀਂ , ਹਰੀ ਪੱਤੀਆਂ ਦੀਆਂ ਸਬਜ਼ੀਆਂ ਨਾ ਲੈਣ ਨਾਲ ਊਰਜਾ ਦਾ ਪੱਧਰ ਘੱਟ ਹੋ ਜਾਂਦਾ ਹੈ। ਇਸ ਨਾਲ ਕਮਜ਼ੋਰੀ ਅਤੇ ਥਕਾਵਟ ਹੋਣ ਲੱਗਦੀ ਹੈ।
4. ਫੈਟ ਨਾ ਲੈਣਾ
ਖ਼ੁਰਾਕ 'ਚ ਹੈਲਦੀ ਫੈਟ ਬਦਾਮ, ਅਖਰੋਟ, ਨਾਰੀਅਲ ਦਾ ਤੇਲ ਨਾ ਲੈਣ ਨਾਲ ਡਿਪਰੈਸ਼ਨ ਅਤੇ ਇਮਯੂਨਿਟੀ ਕਮਜ਼ੋਰ ਹੋਣ ਲੱਗਦੀ ਹੈ।
ਗੱਡੀ ਚਲਾਉਂਦੇ ਸਮੇਂ ਕਰੋਗੇ ਇਹ ਗਲਤੀ ਤਾਂ ਮਿਲੇਗੀ ਸਜ਼ਾ
NEXT STORY