ਦੋਰਾਂਗਲਾ (ਨੰਦਾ) - ਗੁਰਦਾਸਪੁਰ ਵਿੱਚ ਪਿਛਲੇ ਦੋ ਦਿਨ ਤੋਂ ਲਗਾਤਾਰ ਕਈ ਸੜ ਹਾਦਸੇ ਵਾਪਰ ਰਹੇ ਹਨ। ਅੱਜ ਵੀ ਉਸ ਵੇਲੇ ਇੱਕ ਸੜਕ ਹਾਦਸਾ ਵਾਪਰ ਗਿਆ, ਜਦੋਂ ਇੱਕ ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਇਕ ਟਰੈਕਟਰ ਟਰਾਲੀ ਪਲਟ ਗਈ। ਹਾਦਸੇ ਦਾ ਸ਼ਿਕਾਰ ਹੋਈ ਟਰੈਕਟਰ ਟਰਾਲੀ ਗੰਨੇ ਨਾਲ ਭਰੀ ਹੋਈ ਸੀ। ਜਾਣਕਾਰੀ ਮੁਤਾਬਕ ਟਰੈਕਟਰ ਚਾਲਕ ਗੰਨੇ ਨਾਲ ਭਰੀ ਟਰਾਲੀ ਨੂੰ ਪਨਿਆੜ ਮਿੱਲ ਵਿੱਚ ਲੈ ਕੇ ਜਾ ਰਿਹਾ ਸੀ।
ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ
ਇਸ ਦੌਰਾਨ ਰਾਤੇ ਵਿਚ ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਗੰਨੇ ਦੀ ਟਰੈਕਟਰ-ਟਰੋਲੀ ਪਲਟ ਗਈ। ਇਸ ਦੌਰਾਨ ਸੜਕ 'ਤੇ ਟਰਾਲੀ ਵਿਚ ਪਿਆ ਸਾਰਾ ਗੰਨਾ ਖਿੱਲਰ ਗਿਆ। ਇਸ ਘਟਨਾ ਦੌਰਾਨ ਗਨੀਮਤ ਇਹ ਰਹੀ ਟਰੈਕਟਰ ਚਾਲਕ ਦੇ ਕੁਝ ਸੱਟਾਂ ਲੱਗੀਆਂ ਹਨ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਸ ਤੋਂ ਬਾਅਦ ਉਕਤ ਸਥਾਨ 'ਤੇ ਮੌਕੇ 'ਤੇ ਮੌਜੂਦ ਕਈ ਲੋਕ ਆ ਗਏ, ਜਿਨ੍ਹਾਂ ਨੇ ਗੰਨੇ ਨੂੰ ਸਾਈਡ ਕਰਦੇ ਹੋਏ ਲੰਘਣ ਨੂੰ ਰਾਸਤਾ ਬਣਾ ਲਿਆ ਤਾਂਕਿ ਆਵਾਜਾਈ ਵਿਚ ਵਿਘਨ ਨਾ ਪਵੇ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਨਿਊਜ਼ੀਲੈਂਡ ’ਚ ਨਗਰ ਕੀਰਤਨ ਦੇ ਹੋਏ ਵਿਰੋਧ 'ਤੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ
NEXT STORY