ਜਲੰਧਰ — ਅਸੀਂ ਸਾਰੇ ਜਾਣਦੇ ਹਾਂ ਕਿ ਲੰਬੇ ਸਮੇਂ ਬੈਠ ਕੇ ਕੰਮ ਕਰਨਾ ਖਤਰਨਾਕ ਹੋ ਸਕਦਾ ਹੈ। ਬੈਠ 'ਕੇ ਕੰਮ ਕਰਨ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਆ ਸਕਦੀਆਂ ਹਨ। ਲਗਾਤਾਰ ਬੈਠੇ ਰਹਿਣ ਕਰਕੇ ਦਿਲ ਦੇ ਰੋਗ, ਸ਼ੂਗਰ, ਮੋਟਾਪਾ, ਪਿੱਠ ਦਾ ਦਰਦ, ਕਮਰ ਦਰਦ ਆਦਿ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਪਰ ਥੋੜ੍ਹਾ ਜਿਹਾ ਧਿਆਨ ਰੱਖ ਕੇ ਇਨ੍ਹਾਂ ਪਰੇਸ਼ਾਨੀਆਂ ਤੋਂ ਬੱਚ ਸਕਦੇ ਹਾਂ।
1. ਹਮੇਸ਼ਾ ਪਿੱਠ ਸਿੱਧੀ ਕਰਕੇ ਬੈਠੋ।
2. ਕੰਮ ਦੇ ਦੌਰਾਨ ਸਾਦਾ ਪਾਣੀ ਜਾਂ ਗਰੀਨ ਟੀ ਦੀ ਆਦਤ ਪਾਓ।
3. ਕੰਟੀਨ ਤੋਂ ਖਾਉਣ ਦੀ ਬਜਾਏ ਸਾਦਾ ਭੋਜਨ ਖਾਓ। ਫਲ, ਖੀਰਾ,ਸੇਬ, ਕੇਲੇ ਨਾ ਵੀ ਪੇਟ ਭਰ ਸਕਦੇ ਹੋ।
4. ਬੈਠੇ ਰਹਿਣ ਨਾਲੋਂ ਜਦੋਂ ਵੀ ਖੜ੍ਹੇ ਹੋਣ ਦਾ ਮੌਕਾ ਮਿਲੇ ਤਾਂ ਖੜੇ ਹੋ ਜਾਓ ਜਿਵੇਂ ਫੋਨ ਸੁਨਣ ਵੇਲੇ ਜਾਂ ਕਿਸੇ ਨਾਲ ਗੱਲ ਕਰਨ ਵੇਲੇ।
5. ਗਮ ਚਬਾਉਣ ਨਾਲ ਚੁਸਤ ਰਿਹਾ ਜਾ ਸਕਦਾ ਹੈ।
6. ਲਿੱਫਟ ਨਾਲੋਂ ਪੌੜੀਆਂ ਚੜ੍ਹ ਕੇ ਦਫ਼ਤਰ ਆਓ। ਇਸ ਨਾਲ ਸਰੀਰ ਦੀ ਕਸਰਤ ਹੋ ਜਾਂਦੀ ਹੈ।
'ਅਲਮੀਨੀਅਮ ਫਾਇਲ' ਸਰੀਰ ਲਈ ਖਤਰਨਾਕ ਹੁੰਦਾ ਹੈ।
NEXT STORY