ਅਜਨਾਲਾ (ਨਿਰਵੈਲ)- ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਾਣਯੋਗ ਡੀ. ਜੀ. ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਤਿੰਦਰ ਸਿੰਘ ਆਈ. ਪੀ. ਐੱਸ., ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਮਨਿੰਦਰ ਸਿੰਘ ਆਈ. ਪੀ. ਐੱਸ., ਸੀਨੀਅਰ ਕਪਤਾਨ ਪੁਲਸ, ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਸਫਲਤਾ ਹਾਸਲ ਕਰਦੇ ਹੋਏ ਦੋ ਵੱਖ-ਵੱਖ ਮਾਮਲਿਆਂ ਵਿਚ 276 ਗ੍ਰਾਮ ਹੈਰੋਇਨ, 1,03,500 ਰੁਪਏ ਡਰੱਗ ਮਨੀ ਅਤੇ ਇਕ ਮੋਟਰ ਸਾਈਕਲ ਸਮੇਤ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਇੰਸਪੈਕਟਰ ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਅਜਨਾਲਾ ਨੇ ਦੱਸਿਆ ਕਿ ਅਸੀਂ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਉਸਾਰੀ ਅਧੀਨ ਪੁੱਲ ਮੋੜ ਪਿੰਡ ਕਟਲੀ ਅੰਬ ਪੁੱਜੇ ਤਾਂ ਸਾਹਮਣੇ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੋਂ ਸਵਾਰ ਆਉਂਦੇ ਦਿਖਾਈ ਦਿੱਤਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਜਦ ਰੋਕਿਆ ਗਿਆ ਤਾਂ ਪਿੱਛੇ ਬੈਠਾ ਨੌਜਵਾਨ ਮੋਟਰ ਸਾਈਕਲ ਤੋਂ ਉੱਤਰ ਕੇ ਮੌਕੇ ਤੋਂ ਭੱਜ ਗਿਆ ਤੇ ਦੂਜੇ ਦੋਵਾਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਕੇ ਨਾਮ/ਪਤਾ ਪੁੱਛਣ ’ਤੇ ਉਨ੍ਹਾਂ ਆਪਣਾ ਨਾਮ ਸਾਜਨ ਮਸੀਹ ਪੁੱਤਰ ਸਵਿੰਦਰ ਮਸੀਹ ਵਾਸੀ ਅਜਨਾਲਾ, ਹਰਭੇਜ ਸਿੰਘ ਪੁੱਤਰ ਜੱਸਾ ਮਸੀਹ ਵਾਸੀ ਕੋਟ ਮੌਲਵੀ ਰਮਦਾਸ ਅਤੇ ਭੱਜਣ ਵਾਲੇ ਸਾਥੀ ਦਾ ਨਾਮ ਦਲਜੀਤ ਸਿੰਘ ਵਾਸੀ ਸੁਰਾਪੁਰ, ਅਜਨਾਲਾ ਦੱਸਿਆ।
ਇਹ ਵੀ ਪੜ੍ਹੋ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ BSF ਦਾ ਵੱਡਾ ਫੈਸਲਾ
ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਸਾਜਨ ਮਸੀਹ ਅਤੇ ਹਰਭੇਜ ਸਿੰਘ ਦੀ ਤਲਾਸ਼ੀ ਕਰਨ ’ਤੇ ਉਨ੍ਹਾਂ ਕੋਲੋਂ 255 ਗ੍ਰਾਮ ਗ੍ਰਾਮ ਹੈਰੋਇਨ, 1,02,800 ਰੁਪਏ ਡਰੱਗ ਮਨੀ ਬਰਾਮਦ ਹੋਈ। ਜਿਸ ਸਬੰਧੀ ਉਕਤ ਗ੍ਰਿਫਤਾਰ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਹੋਰ ਸਾਥੀ ਕਾਲੀ ਪੁੱਤਰ ਕੁੰਨਣ ਮਸੀਹ ਵਾਸੀ ਹਰਦੋਵਾਲ ਕਲਾਂ ਡੇਰਾ ਬਾਬਾ ਨਾਨਕ ਅਤੇ ਕੈਪਟਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਉਮਰਪੁਰਾ ਬਾਰੇ ਪਤਾ ਲੱਗਾ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਕ ਹੋਰ ਸ਼ਹਿਰ 'ਚ ਬੰਦ ਦੀ ਕਾਲ, ਬੰਦ ਕਰਵਾਈਆਂ ਦੁਕਾਨਾਂ
ਇਸੇ ਤਰ੍ਹਾਂ ਕੀਰਤਨ ਦਰਬਾਰ ਗਰਾਊਂਡ ਅਜਨਾਲਾ ਦੇ ਨੇੜੇ ਤੋਂ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਫੁੱਲੇ ਚੱਕ ਅਤੇ ਹੈਪੀ ਪੁੱਤਰ ਰਾਜ ਸਿੰਘ ਵਾਸੀ ਵਾਰਡ ਨੰਬਰ 6 ਆਦਰਸ਼ ਨਗਰ ਅਜਨਾਲਾ ਨੂੰ 21 ਗ੍ਰਾਮ ਹੈਰੋਇਨ ਅਤੇ 700 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਸਬੰਧੀ ਉਕਤ ਗ੍ਰਿਫਤਾਰ ਦੋਸ਼ੀਆ ਖਿਲਾਫ ਵੀ ਮੁਕੱਦਮਾ ਦਰਜ ਕਰ ਕੇ ਉਕਤ ਗ੍ਰਿਫਤਾਰ ਦੋਸ਼ੀਆਂ ਪਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਅਜਨਾਲਾ, ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਸੂਰੇਪੁਰ, ਜਸਬੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨੰਗਲ, ਦੋਸਾਂਝ ਚੋਪੜਾ ਪੁੱਤਰ ਦਰਸ਼ਨ ਲਾਲ ਵਾਸੀ ਅਜਨਾਲਾ ਅਤੇ ਸਿਮਰਨਜੀਤ ਸਿੰਘ ਪੁੱਤਰ ਪ੍ਰਿਥੀਪਾਲ ਸਿੰਘ ਵਾਸੀ ਚਮਿਆਰੀ ਬਾਰੇ ਪਤਾ ਲੱਗਾ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਗ੍ਰਿਫਤਾਰ ਦੋਸ਼ੀਆਂ ਕੋਲੋਂ ਪੁੱਛਗਿਛ ਜਾਰੀ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ। ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਪਹਿਲਗਾਮ ਹਮਲੇ ਮਗਰੋਂ ਕੇਂਦਰ ਸਰਕਾਰ ਸਖ਼ਤ, ਬੰਦ ਕਰ 'ਤਾ ਅਟਾਰੀ ਬਾਰਡਰ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕਾਲਜ ਤੇ ਸਕੂਲ ਬਾਹਰ ਨੌਜਵਾਨਾਂ 'ਚ ਹੋਈ ਲੜਾਈ, ਚੱਲੀਆਂ ਤਾਬੜਤੋੜ ਗੋਲੀਆਂ
NEXT STORY