ਅੰਮ੍ਰਿਤਸਰ (ਸਰਬਜੀਤ)- ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਪ੍ਰਭਾਵਿਤ ਪਰਿਵਾਰਾਂ ਨੇ ਐਲਾਨ ਅਨੁਸਾਰ ਮੰਗਾਂ ਨੂੰ ਨਾ ਮੰਨੇ ਜਾਣ ਦੇ ਵਿਰੋਧ ’ਚ ਕਾਲੇ ਕੱਪੜੇ ਅਤੇ ਗਲੇ ’ਚ ਟਾਇਰ ਪਾ ਕੇ ਅਤੇ ਹੱਥਾਂ ’ਚ ਪੈਟਰੋਲ ਦੀਆਂ ਕੇਨੀਆਂ ਫੜ੍ਹ ਕੇ ਔਰਤਾਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ। ਇਸ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦੇ ਏ. ਡੀ. ਸੀ. ਹਰਪ੍ਰੀਤ ਸਿੰਘ ਅਤੇ ਡੀ. ਸੀ. ਪੀ. ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਕਤ ਔਰਤਾਂ ਨੂੰ ਰੋਕ ਕੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਨਾਲ ਮੰਗਾਂ ਸਬੰਧੀ ਚਰਚਾ ਕੀਤੀ ਅਤੇ ਉਕਤ ਮੰਗਾਂ ਨੂੰ ਲੈ ਕੇ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਕਾਰਨ ਉਨ੍ਹਾਂ ਆਪਣੇ ਪਲਾਨ ਨੂੰ ਕੈਂਸਲ ਕਰ ਦਿੱਤਾ ਅਤੇ ਆਪਣਾ ਮੰਗ-ਪੱਤਰ ਏ. ਡੀ. ਸੀ. ਨੂੰ ਸੌਂਪਿਆ।
ਇਹ ਵੀ ਪੜ੍ਹੋ- ਪਹਿਲਾਂ ਪਤਨੀ ਤੇ ਧੀਆਂ ਨੂੰ ਦਿੱਤਾ ਜ਼ਹਿਰ, ਬਾਅਦ ਵਿੱਚ ਸਿਰ 'ਚ ਡੰਡੇ ਮਾਰ ਉਤਾਰਿਆ ਮੌਤ ਦੇ ਘਾਟ ਤੇ ਫਿਰ...
ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰਾਂ ਦੀ ਆਗੂ ਸੁਰਜੀਤ ਸਿੰਘ ਦੁਗਰੀ ਤੇ ਬੀਬੀ ਗੁਰਦੀਪ ਕੌਰ ਨੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਐਲਾਨ ਕੀਤਾ ਸੀ ਕਿ ਜੇਕਰ 1 ਦਸੰਬਰ ਤੱਕ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਪੰਜ ਵਿਧਵਾ ਬੀਬੀਆਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਦੇਣਗੀਆਂ ਤੇ ਆਤਮਦਾਹ ਕਰਨਗੀਆਂ। ਐਲਾਨ ਮੁਤਾਬਕ ਪੰਜ ਬੀਬੀਆਂ ਬੀਬੀ ਗੁਰਦੀਪ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਗੁਰਦੇਵ ਕੌਰ, ਅਮਰਜੀਤ ਕੌਰ ਅਤੇ ਹਰਜੀਤ ਕੌਰ ਨੇ ਕਾਲੇ ਚੌਲੇ ਪਾ ਕੇ ਅਤੇ ਗਲਾਂ ਵਿਚ ਟਾਇਰ ਪਾ ਕੇ ਸ੍ਰੀ ਦਰਬਾਰ ਸਾਹਿਬ ਵੱਲ ਆ ਰਹੀਆਂ ਸਨ। ਬੀਬੀ ਗੁਰਦੀਪ ਕੌਰ ਨੇ ਹੱਥ ਵਿਚ ਪੈਟਰੋਲ ਦੀ ਬੋਤਲ ਵੀ ਸੀ, ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਕੁਝ ਕਰਨ ਵਾਲੀਆਂ ਹਨ, ਜਿਸ ਕਾਰਨ ਪੁਲਸ ਨੇ ਸਖ਼ਤ ਕਦਮ ਚੁੱਕਿਆ ਅਤੇ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਦੌਰਾਨ ਦੁੱਗਰੀ ਨੇ ਕਿਹਾ ਕਿ ਫਿਲਹਾਲ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਜੇਕਰ ਮੁੱਖ ਮੰਤਰੀ 8 ਦਸੰਬਰ ਦੀ ਮੀਟਿੰਗ ਵਿਚ ਕੋਈ ਠੋਸ ਫੈਸਲਾ ਨਹੀਂ ਲੈਂਦੇ ਤਾਂ ਅਸੀਂ ਪਹਿਲੇ ਐਲਾਨ 'ਤੇ ਹੀ ਮੋਰਚਾ ਸੰਭਾਲਾਂਗੇ ।
ਇਹ ਵੀ ਪੜ੍ਹੋ- ਦੀਨਾਨਗਰ 'ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਨੂੰ ਮਿਲ ਘਰ ਆ ਰਹੇ ਕਾਰ ਸਵਾਰ 'ਤੇ ਚਲੀਆਂ ਅੰਨ੍ਹੇਵਾਹ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਧ ਟੱਪ ਕੇ ਘਰ 'ਚ ਦਾਖਲ ਹੋ ਕੇ ਚਲਾਈਆਂ ਗੋਲੀਆਂ, ਇਕ ਵਿਅਕਤੀ ਹੋਇਆ ਜ਼ਖ਼ਮੀ, ਮਾਮਲਾ ਦਰਜ
NEXT STORY