ਗੁਰਦਾਸਪੁਰ(ਹਰਮਨ)-ਜਿਊਲਰ ਦੀ ਦੁਕਾਨ ਤੋਂ ਸੋਨੇ ਦੀਆਂ ਮੁੰਦਰੀਆਂ ਚੋਰੀ ਕਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਇਕ ਔਰਤ ਸਮੇਤ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਸ਼ਵਨੀ ਕੁਮਾਰ ਪੁੱਤਰ ਜਨਕ ਰਾਜ ਵਾਸੀ ਰਾਮ ਸ਼ਰਨ ਕਲੋਨੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਮੇਨ ਬਾਜ਼ਾਰ ਗੁਰਦਾਸਪੁਰ ਵਿਖੇ ਜਿਊਲਰ ਦੀ ਦੁਕਾਨ ਕਰਦਾ ਹੈ। 23 ਅਕਤੂਬਰ 2024 ਨੂੰ ਉਹ ਆਪਣੀ ਦੁਕਾਨ ’ਤੇ ਬੈਠਾ ਸੀ ਕਿ ਦੁਪਹਿਰ ਕਰੀਬ 1 ਵਜੇ ਇਕ ਅਣਪਛਾਤਾ ਵਿਅਕਤੀ ਅਤੇ ਇਸ ਦੇ ਨਾਲ ਔਰਤ ਉਸ ਦੀ ਦੁਕਾਨ ’ਤੇ ਆਏ ਜਿਨ੍ਹਾਂ ਨੇ ਇਕ ਲੇਡੀਜ਼ ਮੁੰਦਰੀ ਦਿਖਾਉਣ ਲਈ ਕਿਹਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਵਿਭਾਗ ਦੀ ਵੱਡੀ ਅਪਡੇਟ, ਅਚਾਨਕ ਜ਼ੋਰ ਫੜੇਗੀ ਠੰਡ
ਇਸ ’ਤੇ ਸ਼ਿਕਾਇਤ ਕਰਤਾ ਨੇ ਸੋਨੇ ਦੀਆਂ ਮੁੰਦਰੀਆਂ ਵਾਲੇ ਡੱਬੇ ਕਾਊਂਟਰ ’ਤੇ ਰੱਖ ਦਿੱਤੇ ਜਿਨ੍ਹਾਂ ਨੇ ਇਕ ਮੁੰਦਰੀ ਪਸੰਦ ਕਰਕੇ ਬਿੱਲ ਬਣਾਉਣ ਲਈ ਕਿਹਾ। ਜਦੋ ਮੁਦਈ ਬਿੱਲ ਬਣਾਉਣ ਵਿੱਚ ਮਸ਼ਰੂਫ ਹੋਇਆ ਤਾਂ ਔਰਤ ਨੇ 3 ਸੋਨੇ ਦੀਆ ਮੁੰਦਰੀਆਂ ਕੱਢ ਕੇ ਪਿੱਤਲ ਦੀਆਂ ਮੁੰਦਰੀਆ ਡੱਬੇ ਵਿਚ ਪਾ ਦਿੱਤੀਆ ਅਤੇ ਕਹਿਣ ਲੱਗੇ ਕਿ ਅਸੀ ਅੱਗੋਂ ਸਾਮਾਨ ਲੈ ਕੇ ਆਉਂਦੇ ਹਾਂ ਜੋ ਕਾਫੀ ਸਮਾਂ ਬੀਤਣ ’ਤੇ ਵੀ ਵਾਪਸ ਨਹੀਂ ਆਏ। ਬਾਅਦ ਵਿਚ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਉਕਤ ਵਿਅਕਤੀ 3 ਮੁੰਦਰੀਆਂ ਚੋਰੀ ਕਰ ਕੇ ਲੈ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
31 ਅਕਤੂਬਰ ਜਾਂ 1 ਨਵੰਬਰ, ਹਰਿਮੰਦਰ ਸਾਹਿਬ 'ਚ ਇਸ ਦਿਨ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ
NEXT STORY