ਤਰਨਤਾਰਨ (ਰਮਨ)- ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਭਾਰਤੀ ਖ਼ੇਤਰ ’ਚ ਦਾਖ਼ਲ ਹੋਏ 2 ਪਾਕਿਸਤਾਨੀਆਂ ਨੂੰ ਬੀ. ਐੱਸ. ਐੱਫ. ਵੱਲੋਂ ਗ੍ਰਿਫ਼ਤਾਰ ਕਰਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਿਰਾਸਤ ’ਚ ਲਏ ਦੋਵੇਂ ਪਾਕਿਸਤਾਨੀ ਭਾਰਤ ’ਚ ਕਿਸ ਮਕਸਦ ਨਾਲ ਦਾਖ਼ਲ ਹੋਏ ਸਨ, ਦੀ ਜਾਂਚ ਬਾਰੀਕੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਦੀ ਅਚਨਚੇਤ ਚੈਕਿੰਗ, ਰੈਸਟੋਰੈਂਟ ਤੇ ਬਾਰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਬੀ. ਓ. ਪੀ. ਮੋਹਿੰਦਰਾ ਅਧੀਨ ਆਉਂਦੇ ਪਿਲਰ 120/20-21 ਰਾਹੀਂ ਸੋਮਵਾਰ ਸ਼ਾਮ ਸਰਹੱਦ ਨੇੜੇ ਕੁਝ ਹਲਚਲ ਹੁੰਦੀ ਨਜ਼ਰ ਆਈ, ਜਿਸ ਦੌਰਾਨ ਸਰਹੱਦ ਉਪਰ ਤਾਇਨਾਤ ਦੀ ਬੀ. ਐੱਸ. ਐੱਫ. 71 ਬਟਾਲੀਅਨ ਦੇ ਜਵਾਨਾਂ ਵੱਲੋਂ ਲਲਕਾਰਾ ਮਾਰਦੇ ਹੋਏ 2 ਪਾਕਿਸਤਾਨੀਆਂ ਨੂੰ ਕਾਬੂ ਕਰ ਲਿਆ ਗਿਆ। ਹਿਰਾਸਤ ’ਚ ਲਏ ਵਿਅਕਤੀਆਂ ਦੀ ਪਛਾਣ ਸ਼ਬੀਬ ਖ਼ਾਨ ਪੁੱਤਰ ਮੁਹੰਮਦ ਵਾਸੀ ਪੰਚਕ, ਜ਼ਿਲ੍ਹਾ ਟੋਨਾ ਟੇਕ ਸਿੰਘ ਪਾਕਿਸਤਾਨ ਅਤੇ ਮੁਹੰਮਦ ਸ਼ਾਹ ਦਾ ਪੁੱਤਰ ਮੁਹੰਮਦ ਬਸ਼ੀਰ ਵਾਸੀ ਸ਼ਾਹਦਰਾ ਤਹਿਸੀਲ ਮਾਸ਼ੀਸ਼ ਫ਼ੈਕਟਰੀ ਜ਼ਿਲ੍ਹਾ ਲਾਹੌਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਚਾਵਾਂ ਨਾਲ ਮਾਪਿਆਂ ਨੇ ਇਕਲੌਤੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਸੋਚਿਆ ਵੀ ਨਹੀਂ ਇੰਝ ਹੋਵੇਗੀ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅੰਮ੍ਰਿਤਸਰ ਪੁਲਸ ਦੀ ਅਚਨਚੇਤ ਚੈਕਿੰਗ, ਰੈਸਟੋਰੈਂਟ ਤੇ ਬਾਰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
NEXT STORY