ਬਿਆਸ (ਨੀਰਜ) : ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਦੀ ਮਾਰ ਹੇਠ ਆਏ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸ਼ੇਰੋ ਬਾਘਾ, ਜੋ ਦਰਿਆ ਦੇ ਨਾਲ ਹੇਠਲੇ ਪਾਸੇ ਪੈਂਦਾ ਹੈ, ਵਿਖੇ ਰਹਿੰਦੇ 26 ਵਿਅਕਤੀਆਂ ਅਤੇ 30 ਪਾਲਤੂ ਜਾਨਵਰਾਂ ਬਾਰੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਧਿਆਨ ਵਿਚ ਲਿਆਂਦਾ ਗਿਆ, ਜਿਨ੍ਹਾਂ ਨੇ ਸਾਰੇ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ਉਤੇ ਤਬਦੀਲ ਕਰਨ ਦੀ ਹਦਾਇਤ ਕੀਤੀ। ਜਿਸ ਦੇ ਚੱਲਦਿਆਂ ਅੱਜ ਬਾਬਾ ਬਕਾਲਾ ਸਾਹਿਬ ਤਹਿਸੀਲ ਪ੍ਰਸ਼ਾਸਨ ਨੇ ਪੁਲਸ ਅਤੇ ਡੇਰਾ ਬਿਆਸ ਦੀ ਸਹਾਇਤਾ ਨਾਲ ਸਾਰੇ ਪਿੰਡ ਵਾਸੀਆਂ ਤੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਸਥਾਨਾਂ ਉਤੇ ਪਹੁੰਚਾਇਆ।
ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਐੱਸ. ਡੀ. ਐੱਮ. ਅਲਕਾ ਕਾਲੀਆ ਨੇ ਦੱਸਿਆ ਕਿ ਬੀਤੀ ਰਾਤ ਤੋਂ ਪੈਦਾ ਹੋਈ ਸਥਿਤੀ ਕਾਰਨ ਪਿੰਡ ਵਾਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਸੀ ਅਤੇ ਅੱਜ ਦੁਪਹਿਰ ਸਾਰੇ ਪਿੰਡ ਵਾਸੀਆਂ, ਜੋ ਚਾਰ ਪਰਿਵਾਰਾਂ ਦੇ ਮੈਂਬਰ ਹਨ, ਨੂੰ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਯੋਗ ਅਗਵਾਈ ਹੇਠਾਂ ਸਾਡੇ ਤਹਿਸੀਲਦਾਰ ਸੁਖਦੇਵ ਬਾਂਗਰ, ਨਾਇਬ ਤਹਿਸੀਲਦਾਰ ਪਵਨ, ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ, ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਸਾਰੇ ਵਸਨੀਕਾਂ ਨੂੰ ਕਿਸਤੀਆਂ ਰਾਹੀਂ ਸੁਰੱਖਿਅਤ ਸਥਾਨ ਉਤੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਰਾਹਤ ਕੈਂਪ ਵਿੱਚ ਰਹਿਣ ਦੀ ਤਜਵੀਜ਼ ਵੀ ਕੀਤੀ ਪਰ ਉਹ ਆਪਣੇ ਨੇੜੇ ਰਹਿੰਦੇ ਰਿਸ਼ਤੇਦਾਰਾਂ ਕੋਲ ਜਾਣ ਲਈ ਰਾਜ਼ੀ ਹੋਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਿੰਡ ਦੇ ਗੁਰੂਘਰ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਮਰਿਆਦਾ ਸਹਿਤ ਸੁਰੱਖਿਅਤ ਸਥਾਨ ਉਤੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਉਨ੍ਹਾਂ ਇਸ ਮੌਕੇ ਕਾਨੂੰਨਗੋ ਸੁਖਦੇਵ ਸਿੰਘ ਅਤੇ ਪਟਵਾਰੀ ਰਵਿੰਦਰ ਸਿੰਘ ਵੱਲੋਂ ਨਿਭਾਈ ਭੂਮਿਕਾ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ।
ਵੱਡੀ ਖ਼ਬਰ : ਹੜ੍ਹ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਸਕੂਲ ਅਗਲੇ ਹੁਕਮਾਂ ਤਕ ਰਹਿਣਗੇ ਬੰਦ
NEXT STORY