ਅੰਮ੍ਰਿਤਸਰ (ਇੰਦਰਜੀਤ)-ਜ਼ਿਲਾ ਆਬਕਾਰੀ ਵਿਭਾਗ ਨੇ ਗੈਰਕਾਨੂੰਨੀ ਤਰੀਕੇ ਨਾਲ ਅੰਗਰੇਜ਼ੀ ਸ਼ਰਾਬ ਦੀ ਸਪਲਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ। ਅੰਮ੍ਰਿਤਸਰ-3 ਦੇ ਜ਼ਿਲਾ ਆਬਕਾਰੀ ਅਧਿਕਾਰੀ ਰਮਨ ਭਗਤ ਦੇ ਹੁਕਮਾਂ ’ਤੇ ਆਬਕਾਰੀ ਇੰਸਪੈਕਟਰ ਰਮਣ ਕੁਮਾਰ ਸ਼ਰਮਾ ਦੀ ਟੀਮ ਨੇ ਗੇਟ ਹਕੀਮਾਂ, ਚਿੱਟਾ ਕਟੜਾ ਵਿੱਚ ਛਾਪੇਮਾਰੀ ਕੀਤੀ, ਜਿਸ ਦੌਰਾਨ 3 ਪੇਟੀਆਂ (36 ਬੋਤਲਾਂ) 2 ਪੇਟੀਆਂ ਰੌਯਲ ਸਟੈਗ ਅਤੇ 1 ਪੇਟੀ ਰੌਯਲ ਬਰੇਲਾ ਸ਼ਰਾਬ ਬਰਾਮਦ ਹੋਈਆਂ।
ਮੁਲਜ਼ਮ ਸਾਹਬਾ ਫਰਾਰ ਹੋ ਗਿਆ ਹੈ। ਪੁਲਸ ਨੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸ਼ਹਿਰੀ ਖੇਤਰਾਂ ਵਿੱਚ ਅੰਗ੍ਰੇਜ਼ੀ ਸ਼ਰਾਬ ਗੈਰਕਾਨੂੰਨੀ ਤੌਰ ’ਤੇ ਵੱਧ ਰਹੀ ਹੈ ਅਤੇ ਠੇਕੇਦਾਰਾਂ ਦੀ ਕੀਮਤ ਤੋਂ ਅੱਧੀ ਕੀਮਤ ’ਤੇ ਸ਼ਰਾਬ ਮਿਲ ਰਹੀ ਹੈ।
DC ਦਫ਼ਤਰ ਦੀ HRC ਬ੍ਰਾਂਚ ’ਚ ਰਿਕਾਰਡ ਨਾਲ ਛੇੜਛਾੜ; 3 ਮਹੀਨੇ ਬੀਤਣ ਮਗਰੋਂ ਵੀ ਵਿਜੀਲੈਂਸ ਵੱਲੋਂ FIR ਦਰਜ ਨਹੀਂ
NEXT STORY