ਪਠਾਨਕੋਟ- ਛੱਤਰੀ ਮੁਆਲ ਪਿੰਡ ਦੀ ਸਦਰੋ ਦੇਵੀ (98) ਅੱਜ ਦੇ ਦੌਰ ਲਈ ਇਕ ਮਿਸਾਲ ਬਣਦੀ ਨਜ਼ਰ ਆਈ ਹੈ। ਸਦਰੋ ਦੇਵੀ ਸਵੈਟਰ ਅਤੇ ਡਿਜ਼ਾਈਨਰ ਪੱਖੀਆਂ ਅਤੇ ਰੁਮਾਲ ਬਿਨਾਂ ਐਨਕਾਂ ਦੇ ਬਣਾਉਂਦੀ ਹੈ। ਸਦਰੋ ਪਿੰਡ ਦੀਆਂ ਧੀਆਂ ਦੇ ਵਿਆਹ 'ਚ ਤੋਹਫ਼ੇ ਦਿੰਦੀ ਹੈ ਤਾਂ ਜੋ ਉਹ ਆਪਣੀ ਹੁਨਰ ਅਤੇ ਪੰਜਾਬ ਦੀ ਸ਼ਾਨ ਨੂੰ ਸੰਭਾਲ ਸਕੇ। ਪੱਖੀਆਂ ਲਈ ਲੱਕੜ ਉਹ ਜੰਮੂ-ਕਸ਼ਮੀਰ ਤੋਂ ਮੰਗਵਾਉਂਦੀ ਹੈ।
1924 'ਚ ਜਨਮੀ ਹੈ ਸਦਰੋ ਦੇਵੀ
1924 'ਚ ਪਿੰਡ ਦਿਆਨੀ 'ਚ ਜਨਮੀ ਸਦਰੋ ਦੇਵੀ ਨੇ ਦੱਸਿਆ ਕਿ ਜਦੋਂ ਉਹ 14 ਸਾਲਾਂ ਦੀ ਸੀ ਉਸ ਨੇ ਆਪਣੀ ਮਾਂ ਕੋਲੋਂ ਸਿਲਾਈ, ਕਢਾਈ ਅਤੇ ਬੁਣਾਈ ਸਿੱਖੀ ਸੀ। 18 ਸਾਲਾਂ ਦੀ ਉਮਰ 'ਚ ਲਾਹੌਰ 'ਚ ਕੋਲੇ ਦੇ ਠੇਕੇਦਾਰ ਨਾਲ ਵਿਆਹ ਹੋ ਗਿਆ। ਵੰਡ ਵੇਲੇ ਰਾਤ ਨੂੰ ਰੌਲਾ ਪਿਆ ਕਿ ਕਤਲ ਹੋ ਰਹੇ ਹਨ ਤਾਂ ਸਭ ਕੁਝ ਛੱਡ ਕੇ ਉਹ ਅੱਧੀ ਰਾਤ ਨੂੰ ਬੱਚਿਆਂ ਨੂੰ ਲੈ ਕੇ ਸਾਂਬਾ ਪਹੁੰਚ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਰਹੱਦੀ ਸੂਬੇ ਪੰਜਾਬ ਦੀ ਗੜਬੜੀ ਦੇਸ਼ ਲਈ ਨੁਕਸਾਨਦੇਹ : ਪ੍ਰੋ. ਸਰਚਾਂਦ
NEXT STORY