ਗੁਰਦਾਸਪੁਰ (ਵਿਨੋਦ)- ਦੋ ਟਰੈਕਟਰਾਂ ਨਾਲ 3 ਕਨਾਲ ਕਮਾਦ ਦੀ ਫਸਲ ਵਾਹ ਕੇ ਨੁਕਸਾਨ ਕਰਨ, ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ ਕਰਨ ਵਾਲੇ 7 ਲੋਕਾਂ ਦੇ ਖਿਲਾਫ ਕਾਹਨੂੰਵਾਨ ਪੁਲਸ ਨੇ ਮਾਮਲਾ ਦਰਜ ਕੀਤਾ ਹੈ, ਪਰ ਸਾਰੇ ਦੋਸ਼ੀ ਅਜੇ ਫਰਾਰ ਹਨ।
ਇਸ ਸਬੰਧੀ ਏ.ਐੱਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਸਲਾਹਪੁਰ ਥਾਣਾ ਕਾਦੀਆ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦੀ 5 ਕਿੱਲੇ ਜ਼ਮੀਨ ਪਿੰਡ ਗੋਹਤ ਖੁਰਦ ਵਿਖੇ ਪੈਂਦੀ ਹੈ, ਜਿੱਥੇ ਉਸ ਨੇ ਝੋਨਾ ਤੇ ਕਮਾਦ ਦੀ ਫਸਲ ਬੀਜੀ ਹੋਈ ਹੈ। ਮਿਤੀ 6-7-24 ਨੂੰ ਉਹ ਅਤੇ ਉਸ ਦਾ ਮੁੰਡਾ ਅਰਪਨਜੋਤ ਸਿੰਘ ਆਪਣੇ ਝੋਨੇ ਨੂੰ ਖਾਦ ਪਾ ਰਹੇ ਸੀ ਕਿ ਦੋਸ਼ੀ ਦਲਬੀਰ ਕੌਰ ਪਤਨੀ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਮੰਗਲ ਸਿੰਘ, ਕਰਨੈਲ ਸਿੰਘ , ਹਰਵੰਤ ਸਿੰਘ ਪੁੱਤਰਾਨ ਮਹਿੰਦਰ ਸਿੰਘ, ਕਰਨ ਸਿੰਘ ਪੁੱਤਰ ਕਰਨੈਲ ਸਿੰਘ, ਗੁਰਸਾਹਿਬ ਸਿੰਘ ਪੁੱਤਰ ਹਰਵੰਤ ਸਿੰਘ ਵਾਸੀਆਨ ਕੋਟ ਟੋਡਰ ਮੱਲ, ਹਰਦੀਪ ਸਿੰਘ ਪੁੱਤਰ ਹਰਜਨ ਸਿੰਘ ਵਾਸੀ ਹੰਬੋਵਾਲ ਆਦਿ ਦੋ ਟਰੈਕਟਰਾਂ 'ਤੇ ਸਵਾਰ ਹੋ ਕੇ ਆਏ ਅਤੇ ਉਸ ਦੀ 3 ਕਨਾਲ ਕਮਾਦ ਦੀ ਫਸਲ ਵਾਹ ਕੇ ਨੁਕਸਾਨ ਕੀਤਾ ਅਤੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੌਸ਼ਿਸ ਕੀਤੀ। ਸਾਰੇ ਦੋਸ਼ੀ ਉਸ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਆਪਣੇ ਟਰੈਕਟਰਾਂ ਸਮੇਤ ਚੱਲ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਦੇ ਬਿਆਨਾਂ ’ਤੇ ਉਕਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਹੌਂਡਾ ਸਿਟੀ ਕਾਰ ’ਚੋਂ ਬਿਨਾਂ ਹੋਲੋਗ੍ਰਾਮ 29 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, ਡਰਾਈਵਰ ਗ੍ਰਿਫਤਾਰ
NEXT STORY