ਬਟਾਲਾ (ਸਾਹਿਲ)- 80 ਹਜ਼ਾਰ ਦੀ ਠੱਗੀ ਮਾਰਨ ਵਾਲੇ ਕਰਮਚਾਰੀ ਵਿਰੁੱਧ ਥਾਣਾ ਸਿਟੀ ਦੀ ਪੁਲਸ ਨੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ’ਚ ਦਲਵਿੰਦਰ ਸਿੰਘ ਡਵੀਜ਼ਨਲ ਮੈਨੇਜਰ ਸ਼ੇਅਰ ਇੰਡੀਆ ਫਿਨਕੈ ਕੰਪਨੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ, ਤਹਿਸੀਲ ਸਮਰਾਲਾ ਨੇ ਦੱਸਿਆ ਕਿ ਉਹ ਸ਼ੇਅਰ ਇੰਡੀਆ ਫਿਨਕੈਪ ਕੰਪਨੀ ਵਿਚ ਬਤੌਰ ਡਵੀਜ਼ਨਲ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਕੰਪਨੀ ਦੀ ਇਕ ਬ੍ਰਾਂਚ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਹੈ, ਜਿੱਥੇ ਜਸਬੀਰ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਸੁਰਤੀਆ ਥਾਣਾ ਰੋੜੀ ਜ਼ਿਲ੍ਹਾ ਸਿਰਸਾ ਹਰਿਆਣਾ ਬਤੌਰ ਕ੍ਰੈਡਿਟ ਵੈਰੀਫਿਕੇਟ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ- ਸਰਹੱਦ 'ਤੇ ਚੀਨੀ ਡਰੋਨ ਦੀ ਦਸਤਕ, ਪੁਲਸ ਤੇ BSF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਕੀਤਾ ਬਰਾਮਦ
ਉਕਤ ਵਿਅਕਤੀ ਨੇ ਕੰਪਨੀ ਦਾ ਕਰਮਚਾਰੀ ਹੋਣ ਦੇ ਨਾਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਪੀੜਤ ਪਰਮਜੀਤ ਕੌਰ ਤੇ ਜਸਬੀਰ ਕੌਰ ਵਾਸੀਆਨ ਪਿੰਡ ਅਬਦਾਲ ਵੱਲੋਂ ਕਰਜ਼ੇ ਦੇ ਪੈਸੇ ਪੰਜਾਬ ਨੈਸ਼ਨਲ ਬੈਂਕ ਦੇ ਖਾਤਿਆਂ ਵਿਚ ਪਾਉਣ ਦੀ ਬਜਾਏ ਐੱਸ. ਬੀ. ਆਈ. ਬੈਂਕ ਦੇ ਫਰਜ਼ੀ ਖਾਤਿਆਂ ’ਚ ਪੈਸੇ ਟਰਾਂਸਫਰ ਕਰਕੇ ਉਕਤ ਕੰਪਨੀ ਨਾਲ ਧੋਖਾਦੇਹੀ ਦੀ ਨੀਅਤ ਨਾਲ 80 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ- ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਨਾਬਾਲਿਗ ਨੇ 6 ਲੋਕਾਂ ਦੀ ਲਈ ਜਾਨ ਲਈ
ਮਾਮਲੇ ਦੀ ਪੜਤਾਲ ਈ. ਓ. ਵਿੰਗ ਬਟਾਲਾ ਵੱਲੋਂ ਕੀਤੇ ਜਾਣ ਉਪਰੰਤ ਡੀ. ਐੱਸ. ਪੀ. ਪੁਲਸ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਬਟਾਲਾ ਵੱਲੋਂ ਕੀਤੀ ਜਾਣ ਉਪਰੰਤ ਐੱਸ. ਐੱਸ. ਪੀ. ਬਟਾਲਾ ਦੇ ਹੁਕਮਾਂ ’ਤੇ ਏ. ਐੱਸ. ਆਈ. ਦਲੇਰ ਸਿੰਘ ਨੇ ਕਾਰਵਾਈ ਕਰਦਿਆਂ ਠੱਗੀ ਮਾਰਨ ਵਾਲੇ ਜਸਬੀਰ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਸਿਟੀ ਵਿਚ ਮੁਕੱਦਮਾ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ 'ਤੇ ਚੀਨੀ ਡਰੋਨ ਦੀ ਦਸਤਕ, ਪੁਲਸ ਤੇ BSF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਕੀਤਾ ਬਰਾਮਦ
NEXT STORY