ਗੁਰਦਾਸਪੁਰ (ਵਿਨੋਦ)- ਥਾਣਾ ਕਾਹਨੂੰਵਾਨ ਦੀ ਪੁਲਸ ਨੇ ਇਕ ਵਿਆਹੁਤਾ ਨੂੰ ਦਹੇਜ ਦੀ ਖ਼ਾਤਰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ, ਸਹੁਰੇ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਦਿਕਸ਼ਾ ਦੇਵੀ ਪੁੱਤਰੀ ਬਾਵਾ ਸਿੰਘ ਵਾਸੀ ਚਿੱਬ ਥਾਣਾ ਕਾਹਨੂੰਵਾਨ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ ਸਾਲ 2019 ਵਿਚ ਅਸ਼ੋਕ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਮਿਆਣੀ ਝਮੇਰਾ ਥਾਣਾ ਬਹਿਰਾਮਪੁਰ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਅਸ਼ੋਕ ਸਿੰਘ, ਸਹੁਰਾ ਵਰਿਆਮ ਸਿੰਘ, ਸੱਸ ਚੰਪਾ ਦੇਵੀ ਦਾਜ ਦੀ ਖਾਤਰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਦਾਜ ਵਿਚ ਆਪਣੇ ਪੇਕੇ ਘਰੋਂ ਹਿੱਸੇ ਆਉਂਦੀ ਜ਼ਮੀਨ ਲਿਆਉਣ ਅਤੇ ਵੱਡੀ ਗੱਡੀ ਦੀ ਮੰਗ ਕਰਦੇ ਸਨ। ਜਦਕਿ ਉਕਤ ਔਰਤ ਦੇ ਮਾਪਿਆਂ ਵੱਲੋਂ ਦਿੱਤਾ ਧੰਨ ਮੁਲਜ਼ਮਾਂ ਨੇ ਖੁਰਦ ਬੁਰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਕ੍ਰਾਇਮ ਵਿਰੁੱਧ ਔਰਤਾਂ ਅਤੇ ਬੱਚਿਆਂ ਗੁਰਦਾਸਪੁਰ ਵੱਲੋਂ ਕੀਤੀ ਗਈ। ਜਿਸ ਵਿਚ ਪਤੀ ਅਸ਼ੋਕ ਸਿੰਘ, ਸੱਸ ਚੰਪਾ ਦੇਵੀ, ਸਹੁਰਾ ਵਰਿਆਮ ਸਿੰਘ ਦੋਸ਼ੀ ਪਾਇਆ ਗਿਆ। ਜਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮਾਂ ਨੂੰ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਘਰ ਪਹੁੰਚੇਗਾ ਚਲਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'
NEXT STORY