ਬਾਬਾ ਬਕਾਲਾ ਸਾਹਿਬ/ਜੰਡਿਆਲਾ (ਜ.ਬ/ਸੁਰਿੰਦਰ/ਸ਼ਰਮਾ)- ਅੱਜ ਸਵੇਰੇ ਤੜਕਸਾਰ ਦੋ ਮੋਟਰਸਾਈਕਲਾਂ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਪਹਿਲਾਂ ਇਕ ਅੰਮ੍ਰਿਤਸਰ ਤੋਂ ਮੋਟਰਸਾਇਕਲ ਚੋਰੀ ਕਰ ਕੇ ਅਤੇ ਉਸੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ਨੇੜੇ ਇਕ ਅਰਬਨ ਕਰੂਜ਼ਰ ਗੱਡੀ ਨੂੰ ਖੋਹ ਕੇ ਫ਼ਰਾਰ ਹੋ ਰਹੇ ਦੋਵੇਂ ਮੁਲਜ਼ਮ ਵੱਲੋਂ ਜੰਡਿਆਲਾ ਤੋਂ ਹੀ ਇਕ ਅਣਲੋਡ ਹੋ ਰਹੇ ਟਰੱਕ ਨੂੰ ਵੀ ਚੋਰੀ ਕਰ ਲਿਆ ਗਿਆ। ਜੰਡਿਆਲਾ ਗੁਰੂ ਦੀ ਪੁਲਸ ਵੱਲੋਂ ਇਨ੍ਹਾਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਤਾਂ ਉਕਤ ਲੁਟੇਰਿਆਂ ਵੱਲੋਂ ਕਾਰ ਨੂੰ ਤੇਜ਼ ਰਫ਼ਤਾਰ ’ਚ ਰਈਆ ਵੱਲ ਲਿਜਾਇਆ ਜਾ ਰਿਹਾ ਸੀ ਕਿ ਥਾਣਾ ਬਿਆਸ ਦੀ ਪੁਲਸ ਵੱਲੋਂ ਰਈਆ ਦੇ ਫੇਰੂਮਾਨ ਚੌਂਕ ਵਿਚ ਕੀਤੀ ਹੋਈ ਬੈਰੀਕੇਡਿੰਗ ਤੋੜ ਕੇ ਆਪਣੀ ਗੱਡੀ ਨਾਕੇ ’ਤੇ ਖੜ੍ਹੇ ਪੁਲਸ ਕਰਮਚਾਰੀਆਂ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਪਣੀ ਕਾਰ ਨੂੰ ਭਜਾਉਣ ਵਿਚ ਸਫ਼ਲ ਹੋ ਗਏ।
ਇਹ ਵੀ ਪੜ੍ਹੋ- ਬਟਾਲਾ-ਗੁਰਦਾਸਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਬੇਕਾਬੂ ਕਾਰ 2 ਵਿਅਕਤੀਆਂ ’ਤੇ ਚੜ੍ਹੀ
ਰਸਤੇ ਵਿਚ ਜਾਂਦਿਆ ਕਾਰ ਦੀ ਸਪੀਡ ਤੇਜ਼ ਹੋਣ ਕਾਰਨ ਕਾਰ ਪਲਟ ਜਾਣ ’ਤੇ ਉਸਦਾ ਪਿੱਛਾ ਕਰ ਰਹੀ ਪੁਲਸ ਵੱਲੋਂ ਹਵਾ ’ਚ ਫ਼ਾਇਰ ਕੀਤੇ ਗਏ ਅਤੇ ਇਕ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸਦੀ ਪਛਾਣ ਹਰਮਨਦੀਪ ਸਿੰਘ ਉਰਫ਼ ਹੈਰੀ ਪੁੱਤਰ ਅੰਗਰੇਜ਼ ਸਿੰਘ ਵਾਸੀ ਡੁੱਗਰੀ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਗੁਰੂ ਰਾਮਦਾਸ ਐਵੇਨਿਊ ਫਤੇਚੱਕ ਵਜੋਂ ਹੋਈ ਹੈ, ਜਦਕਿ ਇਸਦਾ ਦੂਸਰਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਨੈਸ਼ਨਲ ਹਾਈਵੇ ਦਬੁਰਜੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਨੌਜਵਾਨ ਦੀ ਮੌਕੇ 'ਤੇ ਹੋਈ ਦਰਦਨਾਕ ਮੌਤ
ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਅਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਯਾਦਵਿੰਦਰ ਸਿੰਘ ਵੱਲੋਂ ਥਾਣਾ ਬਿਆਸ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਥਿਤ ਦੋਸ਼ੀ ਸਮੇਤ ਕੁੱਲ 6 ਵਿਅਕਤੀਆਂ ਦਾ ਇਹ ਗੈਂਗ ਬਣਿਆ ਹੋਇਆ ਹੈ, ਜੋ ਅਕਸਰ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਡੀ. ਐੱਸ. ਪੀ. ਨੇ ਦੱਸਿਆ ਕਿ ਕਾਬੂ ਕੀਤੇ ਜਾ ਚੁੱਕੇ ਕਥਿਤ ਲੁਟੇਰੇ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਅੱਜ ਕਾਰ ਮਾਲਕ ਜੋ ਕਿ ਹਿਮਾਚਲ ਨਿਵਾਸੀ ਦੱਸਿਆ ਜਾਂਦਾ ਹੈ, ਦੇ ਬਿਆਨਾਂ ਦੇ ਆਧਾਰ ’ਤੇ ਜ਼ੇਰੇ ਦਫ਼ਾ 307,353,186 ਅਤੇ ਅਸਲਾ ਐਕਟ 25/27/54/59 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸੜਕ ਹਾਦਸਾ: ਟਰੱਕ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਚਾਲਕ ਦੀਆਂ ਟੁੱਟੀਆਂ ਲੱਤਾਂ
ਪੁਲਸ ਨੇ ਦੱਸਿਆ ਕਿ ਕਥਿਤ ਦੋਸ਼ੀ ਦੇ ਕਬਜ਼ੇ ’ਚੋਂ 32 ਬੋਰ ਦਾ ਇਕ ਪਿਸਟਲ ਅਤੇ 3 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਖੋਹ ਕੀਤੀ ਗਈ ਕਾਰ ਅਤੇ ਇਕ ਟਰੱਕ ਜੋ ਕਿ ਲੁਟੇਰਿਆਂ ਵੱਲੋਂ ਚੋਰੀ ਕੀਤਾ ਗਿਆ ਸੀ, ਵੀ ਬਰਾਮਦ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ 1 ਮਈ ਨੂੰ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਭੈਣ-ਭਰਾ ਦਾ ਕਾਰਾ : ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ ਮਾਰੀ 10 ਲੱਖ 95 ਹਜ਼ਾਰ ਰੁਪਏ ਦੀ ਠੱਗੀ
NEXT STORY