ਸਰਾਏ ਅਮਾਨਤ ਖਾਂ (ਨਰਿੰਦਰ)- ਸਰਹੱਦੀ ਪਿੰਡ ਲਹੀਆਂ ਵਿਖੇ ਦੁਕਾਨ ਦੀ ਉਸਾਰੀ ਸ਼ੁਰੂ ਕਰਨ ਨੂੰ ਲੈ ਕੇ ਜ਼ਮੀਨ ਦੀ ਸਾਂਝੀ ਵੱਟ ਤੋਂ ਹੋਏ ਝਗੜੇ ਨੇ ਉਸ ਵਕਤ ਖੂਨੀ ਰੂਪ ਧਾਰ ਲਿਆ ਜਦੋਂ ਕਿ ਦੁਕਾਨ ਦੀ ਉਸਾਰੀ ਸ਼ੁਰੂ ਕਰ ਰਹੇ ਵਿਅਕਤੀ ’ਤੇ ਦੂਜੀ ਧਿਰ ਦੇ ਵਿਅਕਤੀਆਂ ਨੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਵਿਅਕਤੀ ਦੇ ਪੱਟ ਵਿਚ ਗੋਲੀ ਦੇ ਛਰੇ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨਾ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਲਹੀਆਂ ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਮਿਤੀ 23 ਅਪ੍ਰੈਲ 2024 ਨੂੰ ਸਮਾਂ ਕਰੀਬ 4.45 ਸ਼ਾਮ ਦਾ ਹੋਵੇਗਾ ਕਿ ਮੈਂ ਆਪਣੀ ਜ਼ਮੀਨ ਵਿਚ ਦੁਕਾਨ ਦੀ ਉਸਾਰੀ ਲਈ ਇੱਟਾਂ ਸਟਾਈਆਂ ਹੋਈਆਂ ਸਨ ਕਿ ਜਦੋਂ ਮੈਂ ਦੁਕਾਨ ਦੀ ਨੀਂਹ ਦੀ ਪੁਟਾਈ ਕਰਨੀ ਸ਼ੁਰੂ ਕੀਤੀ ਤਾਂ ਸੁਖਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ, ਅਕਾਸ਼ ਸਿੰਘ ਪੁੱਤਰ ਸੁਖਵਿੰਦਰ ਸਿੰਘ, ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲਹੀਆਂ ਅਤੇ 7-8 ਅਣਪਛਾਤੇ ਵਿਅਕਤੀਆਂ ਨੇ ਆ ਕੇ ਮੇਰੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਦਿਲ ਦੇ ਰੋਗੀ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਰਹਿਣ ਸਾਵਧਾਨ, ਜਾਰੀ ਹੋਈ ਐਡਵਾਈਜ਼ਰੀ
ਇਸੇ ਦੌਰਾਨ ਸੁਖਵਿੰਦਰ ਸਿੰਘ ਆਪਣੇ ਘਰੋਂ ਭੱਜ ਕੇ ਆਇਆ, ਜਿਸ ਨੇ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ 12 ਬੋਰ ਕੱਟੇ ਨਾਲ ਮੇਰੇ ’ਤੇ ਗੋਲੀ ਚਲਾਈ, ਜਿਸ ਦੇ ਛਰੇ ਮੇਰੇ ਸੱਜੇ ਪੱਟ ਦੇ ਤਿੰਨ ਥਾਵਾਂ ’ਤੇ ਲੱਗੇ, ਜਿਸ ਤੋਂ ਬਾਅਦ ਮੈਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਹੋਇਆ। ਜਿਸ ਦੀ ਲਿਖਤੀ ਦਰਖਾਸਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਿੱਤੀ ਗਈ ਹੈ ਪਰ ਪੁਲਸ ਵੱਲੋਂ ਅੱਜ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋਨਾ ਸਿੰਘ ਨੇ ਇਹ ਵੀ ਦੱਸਿਆ ਕਿ ਦੋਸ਼ੀਆਂ ਪਾਸੋਂ ਰਾਜ਼ੀਨਾਵਾ ਕਰਨ ਸਬੰਧੀ ਧਮਕੀਆਂ ਭਰੇ ਫੋਨ ਵੀ ਉਨ੍ਹਾਂ ਨੂੰ ਆ ਰਹੇ ਹਨ, ਜਿਸਦੀ ਦਰਖਾਸਤ ਫਿਰ ਪੁਲਸ ਨੂੰ ਦਿੱਤੀ ਹੋਈ ਹੈ ਪਰ ਪੁਲਸ ਸ਼ਰੇਆਮ ਦੋਸ਼ੀਆਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਪਰੋਕਤ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇੰਨਸਾਫ ਦਵਾਇਆ ਜਾਵੇ। ਇਸ ਸਬੰਧੀ ਜਦੋਂ ਦੂਜੀ ਧਿਰ ਦੇ ਵਿਅਕਤੀ ਸੁਖਵਿੰਦਰ ਸਿੰਘ ਪੁੱਤਰ ਗੁਲਜਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਕੇ ਕਿਹਾ ਕਿ ਸੋਨਾ ਸਿੰਘ ਦਾ ਮੇਰੇ ਨਾਲ ਕੋਈ ਝਗੜਾ ਨਹੀਂ ਹੈ ਅਤੇ ਨਾ ਮੇਰੇ ਵੱਲੋਂ ਗੋਲੀ ਚਲਾਈ ਗਈ ਹੈ, ਇਸ ਦਾ ਮੇਰੇ ਪਿੰਡ ਦੇ ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ ਨਾਲ ਜ਼ਮੀਨ ਦਾ ਝਗੜਾ ਜ਼ਰੂਰ ਹੈ ਪਰ ਹੁਣ ਝਗੜੇ ਸਬੰਧੀ ਕੋਈ ਗੱਲ ਨਹੀਂ ਹੋਈ, ਇਹ ਸਾਡੇ ’ਤੇ ਗਲਤ ਇਲਜ਼ਾਮ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਮੇਰੇ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖਾਸਤ ਦਿੱਤੀ ਗਈ ਸੀ, ਜਿਸ ਦੀ ਪੜਤਾਲ ਕਰਨ ਸਬੰਧੀ ਪੁਲਸ ਮੇਰੇ ਘਰ ਆਈ ਅਤੇ ਸੋਨਾ ਸਿੰਘ ਦੀ ਗੱਡੀ ਨੂੰ ਮੇਰੇ ਘਰ ਦੇ ਬਾਹਰ ਸੜਕ ’ਤੇ ਦੇਖ ਪੁਲਸ ਵੱਲੋਂ ਉਸ ਦੇ ਪਿੱਛੇ ਗੱਡੀ ਲਗਾਈ ਗਈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਜਪਾ ਆਗੂ ਸਵਰਨ ਸਲਾਰੀਆ 'ਆਪ' 'ਚ ਸ਼ਾਮਲ
ਇਸ ਸਬੰਧੀ ਜਦੋਂ ਥਾਣਾ ਸਰਾਏ ਅਮਾਨਤ ਖਾਂ ਦੇ ਇੰਸਪੈਕਟਰ ਰਾਜਿੰਦਰ ਕੌਰ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਫਤੀਸ਼ ਜਾਰੀ ਹੈ, ਜਿਹੜਾ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਚੋਣ ਡਿਊਟੀ ਦੀ ਰਿਹਰਸਲ 'ਚ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀ ਹੋ ਜਾਣ ਸਾਵਧਾਨ, ਹਦਾਇਤਾਂ ਹੋਈਆਂ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ’ਚ ਕੁੜੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਮੁੰਡੇ ਨੇ ਉਸਤਰੇ ਨਾਲ ਕੀਤਾ ਹਮਲਾ, ਹਾਲਤ ਗੰਭੀਰ
NEXT STORY