ਪਠਾਨਕੋਟ (ਸ਼ਾਰਦਾ)- ਪੰਜਾਬ ਵਿਚ ਪੰਜ ਨਿਗਮਾਂ ਦੀਆਂ ਚੋਣਾਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਲਈ ਬਹੁਤ ਮਹੱਤਵਪੂਰਨ ਹੈ। ਜਲੰਧਰ ਲੋਕ ਸਭਾ ਦੀ ਲੋਕ ਸਭਾ ਉੱਪ ਚੋਣ ਜਿੱਤ ਕੇ ਆਦਮੀ ਪਾਰਟੀ ਪਹਿਲਾਂ ਹੀ ਆਪਣੀ ਹੋਂਦ ਸਥਾਪਿਤ ਕਰ ਚੁੱਕੀ ਹੈ। ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਵਿਚ ਅੰਦਰਖਾਤੇ ਪਾਰਟੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੁੱਖ ਮੰਤਰੀ ਮਾਨ ਸਮੇਂ-ਸਮੇਂ ’ਤੇ ਇਸ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਸਰਕਾਰ ਜੋ ਵੀ ਵੱਡੇ ਪ੍ਰੋਗਰਾਮ ਕਰਨ ਦੀਆਂ ਯੋਜਨਾਵਾਂ ਬਣਾਉਂਦੀਆਂ ਹਨ, ਉਨ੍ਹਾਂ ਦੇ ਧਿਆਨ ਵਿਚ ਕਾਰਪੋਰੇਸ਼ਨ ਚੋਣ ਵੀ ਰਹਿੰਦੀ ਹੈ। ਇਹੀ ਕਾਰਣ ਹੈ ਕਿ ਜਦੋਂ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ ਦੀ ਗੱਲ ਆਈ ਤਾਂ ਸੂਬਾ ਪੱਧਰੀ ਪ੍ਰੋਗਰਾਮ ਅੰਮ੍ਰਿਤਸਰ ਵਿਚ ਰੱਖਿਆ ਗਿਆ। ਇਸ ਵਿਚ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ- ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ
ਇਸ ਦੇ ਕਾਰਣ ਪੂਰਾ ਪ੍ਰਸ਼ਾਸਨ ਅਤੇ ਸਰਕਾਰ ਲੰਮੇ ਸਮੇਂ ਤੱਕ ਅੰਮ੍ਰਿਤਸਰ ਵਿਚ ਬੈਠੀ ਰਹੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸਰਕਾਰ ਨੂੰ ਫੀਡਬੈਕ ਮਿਲਦਾ ਰਿਹਾ। ਕਿਉਂਕਿ ਅੰਮ੍ਰਿਤਸਰ-ਜਲੰਧਰ ਅਤੇ ਲੁਧਿਆਣਾ ਇਸ ਤਰ੍ਹਾਂ ਦੀਆਂ ਨਿਗਮਾਂ ਹਨ, ਜਿੱਥੇ ਵਪਾਰੀ ਵਰਗ ਸਭ ਤੋਂ ਵੱਧ ਹਨ। ਇਸ ਸਭ ਦੇ ਮੱਦੇਨਜ਼ਰ ਵਪਾਰੀਆਂ ਨਾਲ ਇੰਟ੍ਰੈਕਸ਼ਨ ਸੈਸ਼ਨ ਰੱਖੇ ਗਏ, ਜਿਸ ਵਿਚ ਅੰਮ੍ਰਿਤਸਰ-ਜਲੰਧਰ ਅਤੇ ਲੁਧਿਆਣਾ ਦੇ ਨਾਲ-ਨਾਲ ਮੋਹਾਲੀ ਨੂੰ ਵੀ ਸ਼ਾਮਿਲ ਕੀਤਾ ਗਿਆ ਤੇ ਵਪਾਰੀ ਵਰਗ ਤੋਂ ਜੋ ਫੀਡਬੈਕ ਆਈ, ਉਸ ’ਤੇ ਸਰਕਾਰ ਨੇ ਕੰਮ ਸ਼ੁਰੂ ਕੀਤਾ।
ਇਹ ਵੀ ਪੜ੍ਹੋ- ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲੰਗਰ 'ਚ ਬਣਨਗੀਆਂ ਭਾਰਤੀ ਸਬਜ਼ੀਆਂ, ਕੇਂਦਰ ਦੀ ਵੱਡੀ ਪਹਿਲਕਦਮੀ
ਪਟਿਆਲਾ ਵੀ ਇਕ ਮਹੱਤਵਪੂਰਨ ਕਾਰਪੋਰੇਸ਼ਨ ਹੈ, ਜਿਸ ਵਿਚ ਲੰਮੇ ਸਮੇਂ ਤੱਕ ਕਾਂਗਰਸ ਅਤੇ ਅਕਾਲੀਆਂ ਦਾ ਦਬਦਬਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਹੁਣ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਜ਼ਿਆਦਾ ਸਰਗਰਮ ਨਹੀਂ ਹਨ। ਅਜਿਹੇ ਹਾਲਾਤ ਵਿਚ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਿਧਾਇਕ ਇਸ ਹਲਕੇ ਤੋਂ ਚੋਣ ਜਿੱਤੇ ਹੋਏ ਹਨ, ਅਜਿਹੀ ਸਥਿਤੀ ਵਿਚ ਕਾਰਪੋਰੇਸ਼ਨਾਂ ’ਤੇ ਕਬਜ਼ਾ ਅਸਾਨੀ ਨਾਲ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਨਾਲ ਕਾਰਪੋਰੇਸ਼ਨ ਚੋਣ, ਜੋ ਦਸੰਬਰ ਵਿਚ ਹੋਣੀਆਂ ਸੰਭਾਵਿਕ ਹਨ, ਉਸ ਲਈ ਪਾਰਟੀ ਨੇ ਲੋਕਾਂ ਦਾ ਮਨ ਟਟੋਲਣਾ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਵਾਰਡਾਂ ਵਿਚ ਪਾਰਟੀ ਕੋਲ ਉਮੀਦਵਾਰ ਨਹੀਂ ਹੋਣਗੇ ਉਥੇ ਦੂਸਰੀਆਂ ਪਾਰਟੀਆਂ ਤੋਂ ਚੰਗੇ ਉਮੀਦਵਾਰ ਆ ਜਾਣਗੇ।
ਇਹ ਵੀ ਪੜ੍ਹੋ- ਇਟਲੀ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਤੋਂ ਇਕ ਹੋਰ ਸ਼ਹਿਰ ਲਈ ਸ਼ੁਰੂ ਹੋਈ ਸਿੱਧੀ ਉਡਾਣ
ਪਿਛਲੇ ਕਈ ਦਹਾਕਿਆਂ ਤੋਂ ਦੇਖਿਆ ਗਿਆ ਹੈ ਕਿ ਜਿਸ ਪਾਰਟੀ ਸੂਬੇ ਵਿਚ ਸਰਕਾਰ ਹੁੰਦੀ ਹੈ। ਲੋਕ ਉਸੇ ਦੀ ਕਾਰਪੋਰੇਸ਼ਨ ਜਾਂ ਨਗਰ ਕੌਂਸਲ ਬਣਾਉਣ ਵਿਚ ਜ਼ਿਆਦਾ ਰੁਚੀ ਲੈਂਦੇ ਹਨ, ਤਾਂ ਜੋ ਕਾਰਪੋਰੇਸ਼ਨ ਅਤੇ ਸੂਬਾ ਸਰਕਾਰ ਵਿਚ ਤਾਲਮੇਲ ਬਣਿਆ ਰਹੇ ਤੇ ਵਿਕਾਸ ਕੰਮ ਹੋ ਸਕਣ। ਅਕਾਲੀ ਦਲ ਹਮੇਸ਼ਾ ਹੀ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਆਦਿ ਵਿਚ ਆਪਣੇ ਕੌਂਸਲਰਾਂ ਨੂੰ ਜਿਤਾਉਂਦਾ ਰਿਹਾ ਹੈ, ਕੀ ਇਸ ਵਾਰ ਫਿਰ ਸਫ਼ਲ ਹੋਵੇਗਾ, ਇਸ ’ਤੇ ਵੀ ਸਾਰਿਆਂ ਦੀ ਨਜ਼ਰ ਰਹੇਗੀ। ਚਾਹੇ ਪੰਜ ਕਾਰਪੋਰੇਸ਼ਨਾਂ ਦੀ ਚੋਣ ਹੋਣੀ ਹੈ ਪਰ ਸਾਰੇ ਸਿਆਸੀ ਦਲਾਂ ਤੇ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ ਇਨ੍ਹਾਂ ਚੋਣਾਂ ਵਿਚ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਦੇ ਦੈਂਤ ਨੇ ਨਿਗਲਿਆ ਚਾਰ ਭੈਣਾਂ ਦਾ ਇਕਲੌਤਾ ਭਰਾ, ਘਰ 'ਚ ਪੁਆਏ ਵੈਣ
NEXT STORY