ਬਟਾਲਾ (ਸਾਹਿਲ)- ਸਵੇਰੇ ਨੈਸ਼ਨਲ ਹਾਈਵੇ ’ਤੇ ਇਕ ਹੋਰ ਹਾਦਸਾ ਵਾਪਰਨ ਨਾਲ ਤੇਜ਼ ਰਫਤਾਰ ਕਾਰ ਕੇ ਚਕਨਾਚੂਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਏ.ਐੱਸ.ਆਈ ਓਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਕ ਟਰੈਕਟਰ-ਟਰਾਲੀ ਗੁਰਦਾਸਪੁਰ ਵੱਲ ਜਾ ਰਹੀ ਸੀ। ਜਦੋਂ ਅੰਮਿ੍ਰਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਕਲੇਰ ਖੁਰਦ ਮੋੜ ਕੋਲ ਪਹੁੰਚੀ ਤਾਂ ਇਸੇ ਦੌਰਾਨ ਪਿੱਛੋਂ ਆਈ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਵਿਫਟ ਕਾਰ ਨੰ.ਪੀ.ਬੀ.-46ਏ.ਡੀ.-2160 ਨੇ ਇਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਗੱਡੀ 'ਚ ਸਵਾਰ ਔਰਤ ਨਾਲ ਉਹ ਹੋਇਆ ਜੋ ਸੋਚਿਆ ਵੀ ਨਾ ਸੀ
ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਟੱਕਰ ਇੰਨ੍ਹੀਂ ਜ਼ਬਰਦਸਤ ਸੀ ਕਿ ਉਕਤ ਟਰੈਕਟਰ-ਟਰਾਲੀ ਬੇਕਾਬੂ ਹੁੰਦੀ ਹੋਈ ਹੇਠਾਂ ਨੀਵੇਂ ਥਾਂ ਉਤਰ ਗਈ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੇ ਜਾਣ ਨਾਲ ਚਕਨਾਚੂਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਵਾਪਰੇ ਹਾਦਸੇ ਦੌਰਾਨ ਕਾਰ ਚਾਲਕ ਤੇ ਟਰੈਕਟਰ-ਟਰਾਲੀ ਵਾਲ-ਵਾਲ ਬਚ ਗਏ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਪੰਜਾਬ 'ਚ ਧੁੰਦ ਕਾਰਨ ਵੱਡਾ ਹਾਦਸਾ, ਬੱਸ ਤੇ ਟਰੈਕਟਰ ਦੀ ਟੱਕਰ 'ਚ ਇਕ ਦੀ ਮੌਤ ਤੇ ਕਈ ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਸਾਲਾ ਬੱਚੀ ਨਾਲ ਬਦਫੈਲੀ ਕਰਨ ਦਾ ਦੋਸ਼
NEXT STORY