ਫਤਿਹਗੜ੍ਹ ਚੂੜੀਆਂ (ਸਾਰੰਗਲ, ਬਿਕਰਮਜੀਤ)-ਫਤਿਹਗੜ੍ਹ ਚੂੜੀਆਂ ਦੀ ਪੁਲਸ ਚਾਹੇ ਚੋਰ-ਲੁਟੇਰਿਆਂ ਨੂੰ ਨੱਥ ਪਾਉਣ ਦੇ ਲੱਖ ਦਾਅਵੇ ਕਰੀ ਜਾਵੇ ਪਰ ਜੇਕਰ ਸੱਚਾਈ ਵੱਲ ਇਕ ਪੰਛੀ ਝਾਤ ਮਾਰੀ ਜਾਵੇ ਤਾਂ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਇਸ ਦੀ ਤਾਜ਼ਾ ਮਿਸਾਲ ਬੀਤੇ ਕੱਲ੍ਹ ਅੱਡਾ ਕਾਲਾ ਅਫਗਾਨਾ ਵਿਖੇ ਸਥਿਤ ਇਕ ਖੇਤੀ ਸਟੋਰ ਤੋਂ ਚੋਰਾਂ ਵੱਲੋਂ ਕੰਧ ਪਾੜ ਕੇ ਚੋਰੀ ਕੀਤੇ ਜਾਣ ਦੀ ਵਾਰਦਾਤ ਤੋਂ ਸਹਿਜੇ ਹੀ ਮਿਲਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਇਸ ਸਬੰਧੀ ਜਤਿੰਦਰ ਖੇਤੀ ਸਟੋਰ ਦੇ ਮਾਲਕ ਜਤਿੰਦਰ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਕਾਲਾ ਅਫਗਾਨਾ ਨੇ ਦੱਸਿਆ ਕਿ ਉਸਦਾ ਅੱਡਾ ਕਾਲਾ ਅਫਗਾਨਾ ਵਿਖੇ ਖੇਤੀ ਸਟੋਰ ਹੈ, ਜਿਥੇ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਦੀ ਕੰਧ ਪਾੜ ਕੇ ਕਣਕ ਦੇ ਬੀਜ ਅਤੇ ਦਵਾਈਆਂ ਚੋਰੀ ਕਰ ਲਈਆਂ ਗਈਆਂ, ਉਥੇ ਨਾਲ ਹੀ ਦੁਕਾਨ ਦੇ ਕੁਝ ਜ਼ਰੂਰੀ ਦਸਤਾਵੇਜ਼ ਵੀ ਚੋਰ ਚੋਰੀ ਕਰ ਕੇ ਲੈ ਗਏ ਹਨ।
ਇਹ ਵੀ ਪੜ੍ਹੋ- ਪੰਜਾਬੀਓ ਪਹਿਲਾਂ ਕਰ ਲਓ ਕੰਮ, ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Powercut
ਉਨ੍ਹਾਂ ਦੱਸਿਆ ਕਿ ਇਸ ਹੋਈ ਚੋਰੀ ਨਾਲ ਉਸਦਾ 1 ਲੱਖ 80 ਹਜ਼ਾਰ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਜਦਕਿ ਉਨ੍ਹਾਂ ਦੇ ਖੇਤੀ ਸਟੋਰ ਤੋਂ ਪੁਲਸ ਚੌਕੀ ਕਾਲਾ ਅਫਗਾਨਾ 300 ਮੀ. ਦੀ ਦੂਰੀ ’ਤੇ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ: ਵਿਆਹ ਦੇ ਨਾਂ 'ਤੇ ਵੱਡਾ ਘਪਲਾ, ਠੱਗੇ ਗਏ 10 NRI
ਇਸ ਮੌਕੇ ਅੱਡਾ ਕਾਲਾ ਅਫਗਾਨਾ ਦੇ ਸਮੂਹ ਦੁਕਾਨਦਾਰਾਂ ਨੇ ਐੱਸ. ਐੱਸ. ਪੀ. ਬਟਾਲਾ ਤੋਂ ਮੰਗ ਕੀਤੀ ਹੈ ਕਿ ਅੱਡਾ ਕਾਲਾ ਅਫਗਾਨਾ ਵਿਖੇ ਪੁਲਸ ਦੀ ਗ਼ਸ਼ਤ ਨੂੰ ਵਧਾਇਆ ਜਾਵੇ ਤੇ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਚੋਰੀ ਦੀਆਂ ਵਾਰਦਾਤਾਂ ਨਾ ਹੋ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ ਸਕਿਓਰਿਟੀ ਗਾਰਡ ਲਈ ਮੁਫਤ ਸਿਖਲਾਈ
NEXT STORY