ਅੰਮ੍ਰਿਤਸਰ (ਜ. ਬ., ਅਵਧੇਸ਼) - ਸਰਕਾਰ ਵੱਲੋਂ ਕੋਰੋਨਾ ਦੀ ਰਫਤਾਰ ਨੂੰ ਰੋਕਣ ਲਈ ਬੀਤੇ ਦਿਨੀਂ ਸਖਤੀ ਵਰਤਣ ਦੇ ਨਾਲ-ਨਾਲ ਜਿਹਡ਼ੇ ਯਤਨ ਕੀਤੇ ਗਏ, ਉਸ ਤਹਿਤ ਹੁਣ ਕੋਰੋਨਾ ਦੇ ਇਨਫੈਕਟਿਡ ਫੈਲਣ ਦੇ ਮਾਮਲੇ ’ਚ ਕਮੀ ਦੱਸੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਾਰੇ ਲੋਕ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਪੂਰੀ ਤਨਦੇਹੀ ਨਾਲ ਕਰਦੇ ਹਨ ਤਾਂ ਫਿਰ ਜੁਲਾਈ ਦੇ ਆਖਿਰ ਤੱਕ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਕਾਫੀ ਘੱਟ ਹੋ ਜਾਵੇਗੀ, ਉਥੇ ਹੀ ਦੂਜੇ ਪਾਸੇ ਕੰਪਨੀ ਬਾਗ ’ਚ ਆਪਣੀ ਸਿਹਤ ਲਈ ਜਾਗਰੂਕ ਰਹਿਣ ਵਾਲੇ ਲੋਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਇਨ੍ਹਾਂ ਦੀਆਂ ਸ਼ਰੇਆਮ ਧੱਜੀਆਂ ਉੱਡਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ
ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਸਾਰੇ ਧੱਜੀਆਂ ਪੁਲਸ ਦੀ ਹਾਜ਼ਰੀ ’ਚ ਹੀ ਉੱਡ ਰਹੇ ਹਨ, ਜਿਸ ਨਾਲ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਵੀ ਸ਼ੱਕ ਦੇ ਘੇਰੇ ’ਚ ਆਉਂਦੀ ਪ੍ਰਤੀਤ ਹੁੰਦੀ ਹੈ। ਦੱਸਣਯੋਗ ਹੈ ਕਿ ਲੋਕ ਸਵੇਰੇ ਕੰਪਨੀ ਬਾਗ ’ਚ ਆਪਣੀ ਸਿਹਤ ਦੀ ਜਾਗਰੂਕਤਾ ਨੂੰ ਲੈ ਕੇ ਹੀ ਸੈਰ ਕਰਨ ਆਉਂਦੇ ਹਨ। ਜੇਕਰ ਖੁਦਾ ਨਾ ਖਾਸਤਾ ਇਕ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਕਿਸੇ ਦੇ ਸੰਪਰਕ ’ਚ ਆ ਜਾਂਦਾ ਹੈ ਤਾਂ ਉਹ ਫਿਰ ਆਪਣੇ ਨਾਲ ਕਿੰਨੇ ਲੋਕਾਂ ਨੂੰ ਇਨਫੈਕਟਿਡ ਕਰ ਦੇਵੇਗਾ?
ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਸਥਾਨਕ ਕੰਪਨੀ ਬਾਗ ’ਚ ਸਵੇਰੇ 5.30 ਤੋਂ ਲੈ ਕੇ 9.30-10 ਵਜੇ ਤੱਕ ਕਾਫ਼ੀ ਗਿਣਤੀ ’ਚ ਲੋਕ ਦੂਰ-ਦੂਰ ਤੋਂ ਸੈਰ ਲਈ ਆਉਂਦੇ ਹਨ ਤਾਂ ਕਿ ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਉਹ ਸਿਹਤਮੰਦ ਰਹਿ ਸਕਣ। ਅਸਲ ’ਚ ਇਹ ਲੋਕ ਮਾਸਕ ਨਾ ਪਾ ਕੇ ਅਤੇ ਸੋਸ਼ਲ ਡਿਸਟੈਂਸ ਦਾ ਧਿਆਨ ਨਾ ਰੱਖ ਕੇ ਆਪਣੀ ਜਾਨ ਨੂੰ ਹੱਥਾਂ ’ਚ ਰੱਖ ਕੇ ਘੁੰਮਦੇ ਨਜ਼ਰ ਆਉਂਦੇ ਹਨ। ਸਾਈਕਲਿੰਗ ਕਰਨ ਵਾਲੇ ਅਤੇ ਓਪਨ ਜਿਮ ’ਚ ਕਸਰਤ ਕਰਨ ਵਾਲੇ ਲੋਕ ਵੀ ਨਾ ਤਾਂ ਮਾਸਕ ਪਾਉਂਦੇ ਨਜ਼ਰ ਆਏ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉੱਡਾਉਂਦੇ ਹੋਏ ਸ਼ਰੇਆਮ ਵਿਖੇ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ : ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਖ਼ਾਸ ਗੱਲ ਇਹ ਹੈ ਕਿ ਇਹ ਸਭ ਘਟਨਾਕ੍ਰਮ ਪੁਲਸ ਕਰਮੀਆਂ ਦੇ ਸਾਹਮਣੇ ਹੁੰਦਾ ਹੈ, ਕਿਉਂਕਿ ਉੱਥੇ ਸਵੇਰੇ ਅਤੇ ਸ਼ਾਮ ਨੂੰ ਪੱਕੇ ਤੌਰ ’ਤੇ ਪੁਲਸ ਕਰਮੀਆਂ ਦੀ ਡਿਊਟੀ ਤਹਿਤ ਇਕ ਪੀ.ਸੀ.ਆਰ.ਗੱਡੀ ਦੀ ਨਿਯੁਕਤੀ ਹੁੰਦੀ ਹੈ। ਇਸ ਦੇ ਬਾਵਜੂਦ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਪੁਲਸ ਕਾਰਵਾਈ ਕਿਉਂ ਨਹੀਂ ਕਰ ਰਹੀ? ਪਹਿਲਾਂ ਇਕ ਵਾਰ ਖੁਲਾਸਾ ਕਰਨ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਸ ਹਰਕਤ ’ਚ ਆਈ ਸੀ। ਹੁਣ ਇੱਥੇ ਪੁਲਸ ਨੂੰ ਕਾਫ਼ੀ ਵੱਡੇ ਪੱਧਰ ’ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕਰਨੀ ਹੋਵੇਗੀ ਤਾਂ ਹੀ ਇੱਥੋਂ ਦੀ ਹਾਲਤ ਸੁਧਰ ਸਕੇਗੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ
ਜੇ ਤੁਹਾਡਾ ਬੱਚਾ ਵੀ ਮੋਬਾਇਲ ’ਤੇ ਖੇਡਦਾ ਹੈ ਗੇਮ ਤਾਂ ਹੋ ਜਾਓ ਸਾਵਧਾਨ, ਹੈਰਾਨ ਕਰ ਦੇਵੇਗੀ ਇਹ ਘਟਨਾ
NEXT STORY