ਅੰਮ੍ਰਿਤਸਰ (ਰਮਨ)- ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਲੋਕ ਸਵੇਰ ਤੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ 'ਤੇ ਪਹੁੰਚੇ। ਤਿੱਖੀ ਗਰਮੀ ਦੇ ਬਾਵਜੂਦ ਵੋਟਰਾਂ ਦੇ ਹੌਸਲੇ ਵਿੱਚ ਕੋਈ ਕਮੀ ਨਹੀਂ ਦਿਖਾਈ ਦਿੱਤੀ ਅਤੇ ਮਹਿਲਾਵਾਂ, ਨੌਜਵਾਨਾਂ ਤੇ ਬਜ਼ੁਰਗਾਂ ਨੇ ਵੀ ਵੱਡੀ ਗਿਣਤੀ ਵਿੱਚ ਵੋਟਿੰਗ ਵਿੱਚ ਹਿੱਸਾ ਲਿਆ।
12 ਵਜੇ ਤੱਕ ਪੋਲਿੰਗ ਫੀਸਦੀ ਇਸ ਤਰ੍ਹਾਂ ਰਹੀ—
ਜ਼ਿਲ੍ਹਾ ਅੰਮ੍ਰਿਤਸਰ
ਨਗਰ ਪੰਚਾਇਤ ਰਈਆ : 31.91%
ਨਗਰ ਕੌਂਸਲ ਮਜੀਠਾ: 28.28%
ਨਗਰ ਕੌਂਸਲ ਰਾਮਦਾਸ: 52%
ਨਗਰ ਕੌਂਸਲ ਜੰਡਿਆਲਾ ਗੁਰੂ: 31.85%
2 ਵਜੇ ਤੱਕ ਪੋਲਿੰਗ
ਨਗਰ ਕੌਂਸਲ ਰਾਮਦਾਸ: 66%
ਨਗਰ ਪੰਚਾਇਤ ਰਈਆ: 40.92%
ਨਗਰ ਕੌਂਸਲ ਮਜੀਠਾ: 42.53%
ਨਗਰ ਕੌਂਸਲ ਜੰਡਿਆਲਾ ਗੁਰੂ: 46.48%
ਪੱਟੀ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ
NEXT STORY