ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਵਾਸੀਆਂ ਨੂੰ ਹੁਣ ਪਾਣੀ ਤੇ ਸੀਵਰੇਜ ਦੇ ਬਿੱਲ ਤਾਰਨ ਲਈ ਨਿਗਮ 'ਚ ਲੰਮੀਆਂ ਲਾਈਨਾਂ 'ਚ ਨਹੀਂ ਲੱਗਣ ਪਵੇਗਾ, ਕਿਉਂਕਿ ਲੋਕਾਂ ਦੀ ਸਹੂਲਤ ਲਈ ਨਿਗਮ ਵਲੋਂ ਵਿਸ਼ੇਸ਼ ਸੁਵਿਧਾ ਸੈਂਟਰ ਖੋਲ੍ਹੇ ਗਏ ਹਨ। ਦੱਸ ਦੇਈਏ ਕਿ ਈਸਟ ਅੰਮ੍ਰਿਤਸਰ 'ਚ ਅੱਜ ਛੇਵਾਂ ਸੈਂਟਰ ਗੁਰੂ ਨਾਨਕ ਭਵਨ 'ਚ ਖੋਲ੍ਹਿਆ ਗਿਆ ਹੈ, ਜਿਸ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੀਤਾ। ਰਿੰਟੂ ਨੇ ਦੱਸਿਆ ਕਿ ਅਗਲੇ ਪੜਾਅ 'ਚ ਨਿਗਮ ਦੇ ਮੁਲਾਜ਼ਮ ਘਰੋ-ਘਰੀ ਜਾ ਕੇ ਬਿੱਲਾਂ ਤੇ ਟੈਕਸਾਂ ਦਾ ਭੁਗਤਾਨ ਕਰਵਾਉਣਗੇ।
ਇਸਦੇ ਨਾਲ ਹੀ ਮੇਅਰ ਨੇ ਜਲਦੀ ਹੀ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ ਤੇ ਨਾਜਾਇਜ਼ ਉਸਾਰੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ।
ਜੀ. ਐੱਨ. ਡੀ. ਯੂ. ਦੇ 481.72 ਕਰੋੜ ਦੇ ਬਜਟ 'ਤੇ ਮੋਹਰ
NEXT STORY