ਗੁਰਦਾਸਪੁਰ, (ਹਰਮਨ)- ਬੀਤੀ ਸ਼ਾਮ ਗੁਰਦਾਸਪੁਰ ਸ਼ਹਿਰ ਦੇ ਜਹਾਜ ਚੌਂਕ ਨੇੜੇ ਇੱਕ ਮੈਡੀਕਲ ਸਟੋਰ ਵਿੱਚ ਚੋਰਾਂ ਵੱਲੋਂ ਮੁੜ ਲੁੱਟ ਕੀਤੀ ਗਈ ਹੈ। ਮਹਾਜਨ ਮੈਡੀਕੇਅਰ ਸਟੋਰ ਦੇ ਮਾਲਕ ਵਿਨੋਦ ਮਹਾਜਨ ਨੇ ਦੱਸਿਆ ਕਿ ਉਹ ਆਪਣੇ ਮੈਡੀਕਲ ਸਟੋਰ ਵਿੱਚ ਮੌਜੂਦ ਸਨ। ਇਸ ਦੌਰਾਨ ਇੱਕ ਨੌਜਵਾਨ ਆਇਆ ਜਿਸ ਨੇ ਉਨ੍ਹਾਂ ਕੋਲ ਦਵਾਈਆਂ ਦੀ ਮੰਗ ਕੀਤੀ। ਇਸ ਦੌਰਾਨ ਉਸ ਨਾਲ ਇਕ ਹੋਰ ਨੌਜਵਾਨ ਵੀ ਦੁਕਾਨ ਵਿਚ ਦਾਖਲ ਹੋ ਗਿਆ ਜਿਨ੍ਹਾਂ ਵਿਚੋਂ ਇਕ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਲੱਗ ਪਿਆ ਅਤੇ ਦੂਜਾ ਨੌਜਵਾਨ ਦੁਕਾਨ ਦੀ ਰੈਕੀ ਕਰਨ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਲੁੱਟ ਕਰਨ ਨਾਲ ਚਾਹੁੰਦਾ ਸੀ ਪਰ ਦੁਕਾਨ ਵਿੱਚ ਹੋਰ ਵੀ ਵਿਅਕਤੀ ਮੌਜੂਦ ਹੋਣ ਕਾਰਨ ਉਹ ਸਫਲ ਨਹੀਂ ਹੋ ਸਕਿਆ। ਇਸ ਦੌਰਾਨ ਉਸ ਨੇ ਤਕਰੀਬਨ 1 ਹਜ਼ਾਰ ਰੁਪਏ ਦੀਆਂ ਦਵਾਈਆਂ ਲਈਆਂ ਅਤੇ ਪੈਸੇ ਦਿੱਤੇ ਬਗੈਰ ਹੀ ਦੋਵੇ ਨੌਜਵਾਨ ਫਰਾਰ ਹੋ ਗਏ। ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨ ਵਿਚ ਹੋਰ ਲੋਕ ਮੌਜੂਦ ਨਾ ਹੁੰਦੇ ਤਾਂ ਉਹ ਲੁਟੇਰੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਲੱਗ ਰਹੇ ਸਨ। ਉਨ੍ਹਾਂ ਪੁਲਸ ਕੋਲੋਂ ਮੰਗ ਕੀਤੀ ਗਈ ਲੁਟੇਰਿਆਂ ਨੂੰ ਜਲਦੀ ਫੜਿਆ ਜਾਵੇ ਅਤੇ ਅਜਿਹੀਆਂ ਘਟਨਾਵਾਂ ਹੋਰ ਹੋਣ ਤੇ ਰੋਕ ਲਗਾਈ ਜਾਵੇ।
ਮਾਮੂਲੀ ਝੜਗੇ ਮਗਰੋਂ ਮਾਰਿਆ ਧੱਕਾ, ਮੌਕੇ 'ਤੇ ਹੀ ਦੁਕਾਨਦਾਰ ਦੀ ਮੌਤ
NEXT STORY