ਅੰਮ੍ਰਿਤਸਰ (ਸਰਬਜੀਤ)- ਲੋਹੜੀ ਦਾ ਤਿਉਹਾਰ ਨੇੜੇ ਆਉਂਦੇ ਹੀ ਸ਼ਹਿਰ ਵਿਚ ਪਤੰਗਾਂ ਅਤੇ ਡੋਰ ਦੀਆਂ ਦੁਕਾਨਾਂ ’ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਪਤੰਗਬਾਜ਼ੀ ਦੇ ਸ਼ੌਕੀਨਾਂ ਵੱਲੋਂ ਜ਼ੋਰ-ਸ਼ੋਰ ਨਾਲ ਖ਼ਰੀਦਦਾਰੀ ਕੀਤੀ ਜਾ ਰਹੀ ਹੈ, ਉੱਥੇ ਹੀ ਚੰਗੀ ਧੁੱਪ ਨਿਕਲਣ ਲਈ ਸੂਰਜ ਦੇਵਤਾ ਅੱਗੇ ਅਰਦਾਸਾਂ ਵੀ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ- 328 ਪਾਵਨ ਸਰੂਪਾਂ ਦੀ ਜਾਂਚ 'ਤੇ CP ਦਾ ਵੱਡਾ ਬਿਆਨ, SIT ਦੀ ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ 'ਤੇ ਤਲਾਸ਼ੀ
ਜਦੋਂ ਜਗ ਬਾਣੀ ਦੀ ਟੀਮ ਨੇ ਅੰਦਰੂਨੀ ਅਤੇ ਬਾਹਰੀ ਸ਼ਹਿਰ ਦੀਆਂ ਪਤੰਗ ਬਾਜ਼ਾਰਾਂ ਦਾ ਦੌਰਾ ਕੀਤਾ, ਤਾਂ ਦੇਖਿਆ ਕਿ ਰੰਗ-ਬਿਰੰਗੀਆਂ ਪਤੰਗਾਂ ਤੋਂ ਇਲਾਵਾ ਲੋਕ ਰਵਾਇਤੀ ਸੂਤੀ ਧਾਗੇ ਵਾਲੀ ‘12 ਟਾਂਗ’ ਡੋਰ ਦੀ ਖ਼ਰੀਦਦਾਰੀ ਨੂੰ ਤਰਜੀਹ ਦੇ ਰਹੇ ਹਨ। ਇਸ ਦੌਰਾਨ ਪਤੰਗ ਵਿਕਰੇਤਾਵਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਿਰਫ਼ ਸੂਤੀ ਡੋਰ ਹੀ ਵੇਚ ਰਹੇ ਹਨ ਅਤੇ ਚਾਈਨਾ ਡੋਰ ਵੇਚਣ ਤੋਂ ਸਖ਼ਤ ਪ੍ਰਹੇਜ਼ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਤਰਨਤਾਰਨ ਵਾਸੀਆਂ ਨੂੰ ਵੱਡਾ ਤੋਹਫ਼ਾ, ਵੱਡੇ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ, ਪੜ੍ਹੋ ਖ਼ਬਰ
ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਲੋਕ ਅਜੇ ਵੀ ਚੋਰੀ-ਛੁਪੇ ਚਾਈਨਾ ਡੋਰ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ‘ਖ਼ੂਨੀ ਡੋਰ’ ਨੇ ਹੁਣ ਤੱਕ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਵਿਕਰੇਤਾਵਾਂ ਨੇ ਖ਼ੁਲਾਸਾ ਕੀਤਾ ਕਿ ਅੱਜਕੱਲ੍ਹ ਚਾਈਨਾ ਡੋਰ ਦੇ ਨਾਲ-ਨਾਲ 'ਪਾਕਿਸਤਾਨੀ ਡੋਰ' ਦਾ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ, ਜੋ ਚਾਈਨਾ ਡੋਰ ਤੋਂ ਵੀ ਵੱਧ ਖ਼ਤਰਨਾਕ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਦਾ ਆਨੰਦ ਮਾਨਣ ਲਈ ਸਿਰਫ਼ ਰਵਾਇਤੀ ਧਾਗੇ ਵਾਲੀ ਡੋਰ ਜਾਂ ਚਰਖੜੀ ਦੀ ਵਰਤੋਂ ਕਰਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਡਾਕਖਾਨੇ 'ਚ ਹਿੰਦੀ ਬੋਲਦੇ 'ਕਾਮੇ' ਨੂੰ ਲੈ ਕੇ ਪੈ ਗਿਆ ਰੌਲਾ, ਵੀਡੀਓ ਵਾਇਰਲ
ਚਾਈਨਾ ਡੋਰ ਖ਼ਿਲਾਫ਼ ਸਮਾਜ ਸੇਵਕ ਅਵਨੀਸ਼ ਖੋਸਲਾ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਦੂਜੇ ਪਾਸੇ, ਚਾਈਨਾ ਡੋਰ ਦੀ ਰੋਕਥਾਮ ਲਈ ਸਮਾਜ ਸੇਵਕ ਅਵਨੀਸ਼ ਖੋਸਲਾ ਨੇ ਡਿਪਟੀ ਕਮਿਸ਼ਨਰ (ਡੀ. ਸੀ.) ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਨਫੋਰਸਮੈਂਟ ਵਿਭਾਗਾਂ ਤੋਂ ਪਾਬੰਦੀ ਦੇ ਹੁਕਮਾਂ ਦੀ 100 ਫ਼ੀਸਦੀ ਪਾਲਣਾ ਸਬੰਧੀ ਹਲਫ਼ਨਾਮਾ ਲਿਆ ਜਾਵੇ। ਖੋਸਲਾ ਨੇ ਸੁਝਾਅ ਦਿੱਤਾ ਕਿ ਲਾਹੌਰ ਵਿਚ ਜਾਰੀ ਹੁਕਮਾਂ ਦੀ ਤਰਜ਼ 'ਤੇ ਅੰਮ੍ਰਿਤਸਰ ਵਿਚ ਵੀ ਦੋ-ਪਹੀਆ ਵਾਹਨਾਂ 'ਤੇ ਸੁਰੱਖਿਆ ਵਾਇਰ (ਤਾਰ) ਲਗਾਉਣਾ ਲਾਜ਼ਮੀ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਰਵਾਇਤੀ ਸੂਤੀ ਡੋਰ ਨੂੰ ਹੁਕਮਾਂ ਵਿਚ ਲੋੜੀਂਦੀ ਸੋਧ ਕਰਕੇ ਪਾਬੰਦੀ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ 'ਚ ਸੀਤ ਲਹਿਰ ਨੇ ਫੜਿਆ ਜ਼ੋਰ, ਕੜਾਕੇਦਾਰ ਠੰਡ ਨਾਲ ਠਰੇ ਲੋਕ
NEXT STORY