ਬਟਾਲਾ (ਸਾਹਿਲ)-ਬੀਤੇ ਦਿਨੀਂ ਦਾਤਰ ਅਤੇ ਬੇਸਬਾਲਾਂ ਨਾਲ ਹਮਲਾ ਕਰ ਕੇ ਨੌਜਵਾਨ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਸੇਖਵਾਂ ਦੀ ਪੁਲਸ ਨੇ 3 ਪਛਾਤੇ ਅਤੇ 5/6 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਦਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਤੁਗਲਵਾਲ ਨੇ ਲਿਖਵਾਇਆ ਕਿ ਉਹ ਬੀਤੀ 12 ਜੁਲਾਈ ਨੂੰ ਨਿੱਜੀ ਕੰਮ ਲਈ ਕਾਦੀਆਂ ਵਿਖੇ ਗਿਆ ਸੀ, ਇਥੇ ਮੇਰਾ ਮੁੰਡਾ ਹਰਮਨਦੀਪ ਸਿੰਘ ਆਪਣੇ ਦੋਸਤ ਬੱਬਨਰੋਜ਼ਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਹਰਚੋਵਾਲ ਨਾਲ ਮੈਨੂੰ ਕਾਦੀਆਂ ਵਿਖੇ ਮਿਲਿਆ ਅਤੇ ਕਹਿਣ ਲੱਗੇ ਕਿ ਅਸੀਂ ਆਪਣੇ ਦੋਸਤਾਂ ਨੂੰ ਮਿਲਣਾ ਹੈ, ਜਿਸ ’ਤੇ ਮੈਂ ਇਨ੍ਹਾਂ ਨੂੰ ਕਿਹਾ ਮੈਨੂੰ ਵੀ ਆਪਣੇ ਨਾਲ ਲੈ ਜਾਣ।
ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ
ਇਸ ਦੌਰਾਨ ਮੈਂ ਵੀ ਇਨ੍ਹਾਂ ਦੋਵਾਂ ਨਾਲ ਇਨ੍ਹਾਂ ਦੇ ਮੋਟਰਸਾਈਕਲ ਦੇ ਪਿੱਛੇ-ਪਿੱਛੇ ਆਪਣੇ ਮੋਟਰਸਾਈਕਲ ’ਤੇ ਚੱਲ ਪਿਆ ਅਤੇ ਸ਼ਾਮ ਕਰੀਬ ਸਾਢੇ 5 ਵਜੇ ਜਦੋਂ ਮੇਰਾ ਮੁੰਡਾ ਆਪਣੇ ਦੋਸਤ ਨਾਲ ਕਾਦੀਆਂ ਰੋਡ ਬਟਾਲਾ ਵਿਖੇ ਪਹੁੰਚੇ ਤਾਂ ਅੱਗੇ ਕਰੀਬ 7/8 ਨੌਜਵਾਨ ਮੋਟਰਸਾਈਕਲਾਂ ਲਗਾ ਕੇ ਖੜ੍ਹੇ ਸੀ, ਜਿਨ੍ਹਾਂ ਨੇ ਮੇਰੇ ਮੁੰਡੇ ਹਰਮਨਦੀਪ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਦਾਤਰਾਂ ਅਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ ਅਤੇ ਸੱਟਾਂ ਮਾਰ ਕੇ ਜ਼ਖਮੀ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ
ਜਦ ਉਸਦਾ ਦੋਸਤ ਬੱਬਨਰੋਜ਼ਪ੍ਰੀਤ ਸਿੰਘ ਮੋਟਰਸਾਈਕਲ ਤੋਂ ਛਾਲ ਮਾਰ ਕੇ ਮੇਰੇ ਵੱਲ ਨੂੰ ਭੱਜ ਆਇਆ ਅਤੇ ਮੈਂ ਆਪਣੇ ਮੁੰਡੇ ਦੀ ਕੁੱਟਮਾਰ ਦੇਖਦਿਆਂ ਤੁਰੰਤ ਰੌਲਾ ਪਾਉਂਦੇ ਹੋਏ ਉਸ ਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਸਬੰਧਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਉਕਤ ਬਿਆਨਕਰਤਾ ਮੁਤਾਬਕ ਉਸਦੇ ਮੁੰਡੇ ਹਰਮਨਦੀਪ ਸਿੰਘ ਨੂੰ ਪਿੰਡ ਡੱਲਾ ਦੇ ਰਹਿਣ ਵਾਲੇ ਬਿਕਰਮ ਸਿੰਘ, ਮਹਿਕ ਤੇ ਅਜੈ ਸਮੇਤ 5/6 ਹੋਰ ਅਣਪਛਾਤਿਆਂ ਨੇ ਸੱਟਾਂ ਮਾਰੀਆਂ ਹਨ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਬਲਜੀਤ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਵਿਖੇ ਬਣਦੀਆਂ ਧਾਰਾਵਾਂ ਹੇਠ ਉਕਤ ਤਿੰਨ ਪਛਾਤਿਆਂ ਅਤੇ 5/6 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਊਟੀ ਛੱਡ ਬੱਸ ’ਚ ਸੁੱਤਾ ਰਿਹਾ ਡਰਾਈਵਰ, ਦੂਜੇ ਚਾਲਕ ਨੇ ਪਹੁੰਚਾਇਆ ਜਲੰਧਰ, ਯਾਤਰੀਆਂ ਨੇ ਲਾਇਆ ਇਹ ਇਲਜ਼ਾਮ
NEXT STORY