ਬਟਾਲਾ, ਘੁੰਮਾਣ (ਸਾਹਿਲ, ਬੇਰੀ, ਸਰਬਜੀਤ) : ਵੀਰਵਾਰ ਸ਼ਾਮ ਕਸਬਾ ਘੁੰਮਾਣ ਦੇ ਨਜ਼ਦੀਕ ਅਠਵਾਲ ਨਹਿਰ ਕੋਲ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕੋ ਪਰਿਵਾਰ ਦੇ 6 ਜੀਆਂ 'ਚੋਂ 3 ਦੀ ਮੌਤ ਗਈ, ਜਦਕਿ 2 ਬੱਚੀਆਂ ਸਮੇਤ ਇਕ ਵਿਅਕਤੀ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਪੁੱਤਰ ਮੱਟੂ ਮਨੋਹਰਪੁਰਾ, ਜਿਸ ਦਾ 11 ਨਵੰਬਰ ਨੂੰ ਵਿਆਹ ਹੋਣਾ ਸੀ ਅਤੇ ਉਸ ਦੀ ਭੈਣ ਬਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਵੈਰੋਨੰਗਲ ਬੱਚਿਆਂ ਸਮੇਤ ਪੇਕੇ ਘਰ ਵਿਆਹ ਦੀ ਤਿਆਰੀ ਲਈ ਆਈ ਹੋਈ ਸੀ। ਵੀਰਵਾਰ ਬਿਕਰਮ ਆਪਣੀ ਭੈਣ ਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੇ ਪਿੰਡ ਵਾਪਸ ਜਾਣ ਲਈ ਬੱਸ 'ਤੇ ਚੜ੍ਹਾਉਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਜਦ ਉਹ ਅਠਵਾਲ ਨਹਿਰ ਦੇ ਕਿਨਾਰੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟਰੱਕ ਸਵਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਤਿੰਨ ਜੀਆਂ ਦੀ ਮੌਤ ਹੋ ਗਈ ਤੇ 3 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੱਤਰਕਾਰਾਂ ਤੋਂ ਬੱਚਦੇ ਨਜ਼ਰ ਆਏ ਗਿਆਨੀ ਗੁਰਬਚਨ ਸਿੰਘ
NEXT STORY