ਗੁਰਦਾਸਪੁਰ/ਬਟਾਲਾ (ਗੁਰਪ੍ਰੀਤ ਸਿੰਘ)- ਬਟਾਲਾ ‘ਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਸਾਲਾਂ ਤੋਂ ਪਤੰਗ ਉਡਾਉਣ ਦਾ ਸ਼ੌਕ ਦੇਖਣ ਨੂੰ ਮਿਲ ਰਿਹਾ ਹੈ। ਬਟਾਲਾ ‘ਚ ਪਤੰਗ ਬਣਾਉਣ ਵਾਲੇ ਰਾਜ ਨੇ ਦੱਸਿਆ ਕਿ ਇਸ ਵਾਰ ਉਸ ਨੇ ਅਜਿਹੀ ਪਤੰਗ ਬਣਾਈ ਹੈ ਜੋ 8 ਫੁੱਟ ਉੱਚੀ ਪੂਰੇ ਸ਼ਹਿਰ ‘ਚ ਇਕ ਹੀ ਪਤੰਗ ਹੋਵੇਗੀ ਅਤੇ ਆਸਮਾਨ 'ਚ ਉਡੇਗੀ। ਇਹ ਪਤੰਗ ਸਭ ਤੋਂ ਵੱਖ ਹੋਵੇਗੀ ਕਿਉਂਕਿ ਇਸ ਪਤੰਗ ਨੂੰ ਬਣਾਉਣ 'ਚ 6 ਦਿਨ ਲੱਗੇ ਹਨ। ਇਹ ਪਤੰਗ ਬਾਂਸ ਦੀ ਲੱਕੜ ਨਾਲ ਬਣੀ ਹੈ, ਇਸ ਪਤੰਗ ਦੇ ਕਾਗਜ਼ 'ਚ ਕੋਈ ਜੋੜ ਨਹੀਂ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਸਤਾਰ ਸਜਾ ਕੇ ਨਤਮਸਤਕ ਹੋਏ ਰਾਹੁਲ ਗਾਂਧੀ
ਉਸਨੇ ਦੱਸਿਆ ਕਿ ਇਹ ਪਤੰਗ ਲੋਹੜੀ ਵਾਲੇ ਦਿਨ ਚੜ੍ਹਾਈ ਜਾਵੇਗੀ। ਜਦੋਂ ਉਸਨੂੰ ਪੁੱਛਿਆ ਗਿਆ ਕਿ ਇਹ ਪਤੰਗ ਕਿਸ ਡੋਰ ਨਾਲ ਚੜ੍ਹਾਈ ਜਾਵੇਗੀ ਤਾਂ ਨੌਜਵਾਨ ਨੇ ਕਿਹਾ ਕਿ ਇਸ ਲਈ ਇਕ ਖ਼ਾਸ ਕਿਸਮ ਦੇ ਧਾਗੇ ਤੋਂ ਤਿਆਰ ਕੀਤੀ ਹੋਈ ਹੈ । ਜੋ ਮਾਝਾ ਡੋਰ ਹੈ ਉਸ ਨਾਲ ਇਹ ਪਤੰਗ ਚੜ੍ਹਾਈ ਜਾਵੇਗੀ।
ਇਹ ਵੀ ਪੜ੍ਹੋ- ਸ੍ਰੀ ਗੁਰੂ ਰਾਮਦਾਸ ਏਅਰਪੋਰਟ ਪਹੁੰਚੇ ਰਾਹੁਲ ਗਾਂਧੀ, ਹੋਇਆ ਨਿੱਘਾ ਸਵਾਗਤ
ਦੂਜੇ ਪਾਸੇ ਰਾਜ ਦੇ ਦੋਸਤ ਸਾਹਿਲ ਨੇ ਦੱਸਿਆ ਕਿ ਬਟਾਲਾ ਦੀ ਲੋਹੜੀ ਬਹੁਤ ਮਸ਼ਹੂਰ ਹੈ ਕਿਉਂਕਿ ਇੱਥੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਲੋਹੜੀ ਦੇਖਣ ਆਉਂਦੇ ਹਨ, ਇਸ ਲਈ ਪਤੰਗ ਨੂੰ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅੰਮ੍ਰਿਤਸਰ ਪੁਲਸ ਵੱਲੋਂ ਵੱਡੇ ਅੰਤਰਰਾਜ਼ੀ ਡਰੱਗ ਨੈਟਵਰਕ ਦਾ ਕੀਤਾ ਪਰਦਾਫਾਸ਼, ਲੱਖਾਂ ਨਸ਼ੀਲੀਆਂ ਗੋਲੀਆਂ ਸਣੇ 4 ਕਾਬੂ
NEXT STORY