ਬਹਿਰਾਮਪੁਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਦੇ ਕੋਸ਼ੇਪੁਰ-ਮਗਰਮੂਦੀਆ ਛੰਭ ਨੂੰ ਪਿਛਲੇ ਕੁਝ ਸਮੇਂ ਤੌਰ ’ਤੇ ਕੇਂਦਰ ਸਰਕਾਰ ਵੱਲੋਂ ਟੂਰਿਜਮ ਹੱਬ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ ਕਿਉਂਕਿ ਇਹ ਛੰਭ ਕਰੀਬ 850 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ। ਇਸ ਖੇਤਰ ਅੰਦਰ ਸਰਦੀਆਂ ਦੇ ਮੌਸਮ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਜਾਤੀਆਂ ਨਾਲ ਸਬੰਧਤ ਪੰਛੀ ਆ ਕੇ ਰਹਿੰਦੇ ਹਨ, ਜਦਕਿ ਠੰਡ ਘੱਟਦੇ ਹੀ ਪੰਛੀ ਮੁੜ ਦੁਬਾਰਾ ਆਪਣੇ ਵਤਨ ਨੂੰ ਪਰਤ ਜਾਂਦੇ ਹਨ, ਸਰਕਾਰ ਵੱਲੋਂ ਪੰਛੀਆਂ ਨੂੰ ਵੇਖਣ ਲਈ ਲੱਖਾਂ ਦੀ ਕੀਮਤ ਨਾਲ ਬਣਾਇਆ ਟਾਵਰ, ਜੋ ਸਬੰਧਤ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਆਪਣੇ ਹਾਲਾਤ ’ਤੇ ਹੰਝੂ ਵਹਾਅ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾ ਧਾਰਕਾਂ ਲਈ ਅਹਿਮ ਖ਼ਬਰ, ਜਲਦ ਤੋਂ ਜਲਦ ਕਰਵਾਓ ਇਹ ਕੰਮ, ਹਦਾਇਤਾਂ ਜਾਰੀ
ਇਸ ਵਾਸੀਆਂ ਦੀ ਮੰਗ ’ਤੇ ਜਦ ਦੌਰਾ ਕੀਤਾ ਗਿਆ ਤਾਂ ਇਸ ਟਾਵਰ ’ਤੇ ਲੱਗੀਆ ਖਿੜਕੀਆਂ ਲੋਕਾਂ ਵੱਲੋਂ ਤੋੜ ਕੇ ਸੁੱਟ ਕੇ ਸੁੱਟ ਦਿੱਤੀਆਂ ਗਈਆਂ ਹਨ ਤੇ ਜੋ ਪੰਛੀਆਂ ਦੀ ਜਾਣਕਾਰੀ ਲਈ ਵੱਡੇ-ਵੱਡੇ ਬੋਰਡ ਲਾਏ ਸਨ, ਉਹ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਦਿੱਤੇ ਗਏ ਹਨ ਜਿਸ ਕਾਰਨ ਪੰਛੀ ਪ੍ਰੇਮੀਆਂ ਦੇ ਮਨਾਂ ਨੂੰ ਬਹੁਤ ਠੇਸ ਪਹੰਚੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਬਹੁਤ ਸੁੰਦਰ ਤਰੀਕੇ ਨਾਲ ਪੰਛੀਆਂ ਨੂੰ ਵੇਖਣ ਲਈ ਇਸ ਟਾਵਰ ਦਾ ਨਿਰਮਾਣ ਕਰਵਾਇਆ ਗਿਆ ਪਰ ਵਿਭਾਗ ਵੱਲੋਂ ਅਣਦੇਖੀ ਕਾਰਨ ਇਸ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਟਾਵਰ ਨਾਲ ਜਿਥੇ ਪੰਛੀ ਪ੍ਰੇਮੀਆਂ ਨੂੰ ਪੰਛੀ ਵੇਖਣ ਵਿਚ ਬਹੁਤ ਲਾਭਦਾਇਕ ਸਿੱਧ ਹੋ ਰਿਹਾ ਹੈ ਪਰ ਇਸ ਦੀ ਆਪਣੀ ਹਾਲਾਤ ਖਸਤਾ ਹੋਣ ਕਾਰਨ ਸਰਕਾਰ ਦੀ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਇਲਾਕਾ ਵਾਸੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕੁਝ ਨਸ਼ੇੜੀਆਂ ਤੇ ਜੁਆਰੀਆਂ ਵੱਲੋਂ ਇਸ ਨੂੰ ਆਪਣਾ ਅੱਡਾ ਬਣਾਇਆ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ, ਇਸ ਦੀ ਦੇਖਭਾਲ ਲਈ ਸਖ਼ਤੀ ਨਾਲ ਧਿਆਨ ਦੇਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਤਾਂ ਕਿ ਸਰਕਾਰ ਲੱਖਾਂ ਦੀ ਕੀਮਤ ਨਾਲ ਬਣਾਇਆ ਇਹ ਟਾਵਰ ਨੂੰ ਬੇਕਾਰ ਹੋਣ ’ਤੇ ਬਚਾਇਆ ਜਾ ਸਕੇ ਤਾਂ ਕਿ ਪੰਛੀ ਪ੍ਰੇਮੀਆਂ ਨੂੰ ਇਸ ਟਾਵਰ ਤੋਂ ਵਧੀਆ ਸਹੂਲਤਾਂ ਪ੍ਰਦਾਨ ਹੋ ਸਕਣ ਅਤੇ ਸਰਕਾਰ ਦੀ ਲੱਖਾਂ ਰੁਪਏ ਦੀ ਕੀਮਤ ਨਾਲ ਬਣਾਈ ਇਹ ਇਮਾਰਤ ਬਚ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ, ਖੋਲ੍ਹੇ ਤਰੱਕੀ ਦੇ ਦਰਵਾਜ਼ੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਹੋ ਗਿਆ ਇਕ ਹੋਰ ਐਲਾਨ
NEXT STORY