ਝਬਾਲ (ਨਰਿੰਦਰ)- ਕਸਬਾ ਝਬਾਲ ਦਾ ਖੇਡ ਸਟੇਡੀਅਮ, ਜਿੱਥੇ ਨੌਜਵਾਨ ਖੇਡਾਂ ਲਈ ਜਾ ਸਰੀਰਕ ਵਰਜਿਸ਼ ਲਈ ਤਾਂ ਨਹੀਂ ਆਉਂਦੇ ਪ੍ਰੰਤੂ ਉਥੇ ਹਰ ਵਕਤ ਵੱਡੀ ਗਿਣਤੀ ਵਿਚ ਨੌਜਵਾਨ ਸ਼ਰੇਆਮ ਢਾਣੀਆਂ ਵਿਚ ਬੈਠੇ ਨਸ਼ਿਆਂ ਦੇ ਟੀਕੇ ਲਗਾਉਂਦੇ ਜਦੋਂ ਮਰਜ਼ੀ ਦੇਖੇ ਜਾ ਸਕਦੇ ਹਨ। ਜਿਸ ਸਬੰਧੀ ਸਟੇਡੀਅਮ ਵਿਚ ਥਾਂ-ਥਾਂ ਖਿਲਰੀਆਂ ਖੂਨ ਨਾਲ ਲਿਬੜੀਆਂ ਸਰਿੰਜਾਂ ਤੇ ਸੂਈਆਂ ਇਸ ਗੱਲ ਦੀ ਅਗਵਾਈ ਭਰਦੀਆਂ ਹਨ। ਸਵੇਰੇ ਉਸ ਵੇਲੇ ਇਲਾਕੇ ਵਿਚ ਸਨਸਨੀ ਫੈਲ ਗਈ ਜਦੋਂ ਇਸ ਸਟੇਡੀਅਮ ਵਿਚ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਮਰਿਆ ਮਿਲਿਆ।
ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਦੋਂ ਕਿ ਕੁਝ ਮਹੀਨੇ ਪਹਿਲਾਂ ਵੀ ਇਥੋਂ ਇਕ ਨਜ਼ਦੀਕੀ ਪਿੰਡ ਦੇ ਲੜਕੇ ਦੀ ਨਸ਼ੇ ਵਾਲਾ ਟੀਕਾ ਲਗਾਉਣ ਨਾਲ ਮੌਤ ਹੋਈ ਸੀ। ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਥੇ ਨਸ਼ਿਆਂ ਦੇ ਚੱਲ ਰਹੇ ਕਾਰੋਬਾਰ ਸਬੰਧੀ ਕਈ ਵਾਰ ਪੁਲਸ ਨੂੰ ਦੱਸ ਚੁੱਕੇ ਹਨ, ਜਿਸ ’ਤੇ ਪੁਲਸ ਇਕ-ਦੋ ਦਿਨ ਛਾਪੇ ਮਾਰ ਕੇ ਇਨ੍ਹਾਂ ਨਸ਼ੇ ਲਗਾਉਣ ਵਾਲੇ ਨੌਜਵਾਨਾਂ ਨੂੰ ਭਜਾ ਦਿੰਦੀ ਹੈ ਪ੍ਰੰਤੂ ਬਾਅਦ ਵਿਚ ਫਿਰ ਉਸੇ ਤਰ੍ਹਾਂ ਗੋਰਖ ਧੰਦਾ ਜਾਰੀ ਰਹਿੰਦਾ ਹੈ। ਜਿਸ ਤੋਂ ਇਸ ਪਾਸੇ ਦੇ ਘਰਾਂ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ
ਇਸ ਸਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਸ਼ ਮਿਲਣ ਸਬੰਧੀ ਸਬੰਧਤ ਮੌਕੇ ’ਤੇ ਗਏ ਥਾਣੇਦਾਰ ਨੂੰ ਪਤਾ ਹੋਣਾ ਕੀ ਕਾਰਵਾਈ ਕੀਤੀ। ਜਦੋਂ ਕਿ ਸਟੇਡੀਅਮ ਵਿਚ ਨਸ਼ਿਆਂ ਦੇ ਟੀਕੇ ਲਗਾਉਣ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਤਾਂ ਫੜ੍ਹ ਕੇ ਕਾਫੀ ਕੇਸ ਦਰਜ ਕਰਕੇ ਜੇਲਾਂ ਵਿਚ ਭੇਜੇ ਹਨ ਅਤੇ ਇਨ੍ਹਾਂ ਨਸ਼ਿਆਂ ਦੇ ਧੰਦੇਬਾਜ਼ਾਂ ਖਿਲਾਫ ਅੱਗੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਿੰਡ ਨੱਤ ਵਿਖੇ ਨੈੱਟ ਠੀਕ ਕਰਦੇ ਸਮੇਂ ਪੋਲ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
NEXT STORY