ਪੱਟੀ (ਪਾਠਕ,ਸੋਢੀ)- ਪੱਟੀ ਬੱਸ ਅੱਡੇ ਦੇ ਰਸਤੇ ਅੰਦਰ ਖੜ੍ਹੀਆਂ ਕਾਰਾਂ ਨੂੰ ਲੈ ਕੇ ਅੱਧਾ ਦਰਜ਼ਨ ਬੱਸਾਂ ਦੇ ਟਾਇਮ ਮਿਸ ਹੋ ਗਏ, ਜਿਸ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਨੇ ਇਕ ਘੰਟਾ ਆਵਾਜਾਈ ਠੱਪ ਰੱਖੀ ਅਤੇ ਨਗਰ ਕੌਂਸਲ ਪੱਟੀ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਰੋਡਵੇਜ਼ ਮੁਲਾਜ਼ਮ ਕਾਲਾ ਸਿੰਘ ਪ੍ਰਧਾਨ, ਸਤਨਾਮ ਸਿੰਘ ਸੈਕਟਰੀ ਨੇ ਦੱਸਿਆ ਕਿ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਪੱਟੀ ਤੋਂ ਦਿੱਲੀ ਜਾਣ ਵਾਲੀ ਬੱਸ ਦਾ ਟਾਇਮ ਮਿਸ ਹੋ ਗਿਆ। ਰਸਤੇ ’ਚ ਕਾਰਾਂ ਪਾਰਕਿੰਗ ਹੋਈਆਂ ਸਨ, ਜਦੋਂ ਕਾਰ ਵਾਲਿਆਂ ਨੂੰ ਕਾਰਾਂ ਪਾਸੇ ਕਰਨ ਲਈ ਕਿਹਾ ਕਿ ਅੱਗੋਂ ਮੁਲਾਜ਼ਮਾਂ ਨਾਲ ਬਹਿਸਣ ਲੱਗ ਗਏ।
ਇਹ ਵੀ ਪੜ੍ਹੋ- 1 ਤੇ 2 ਫਰਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਜਿੱਥੋਂ ਦੀ ਬੱਸਾਂ ਬਾਹਰ ਨਿਕਲ ਦੀਆਂ ਹਨ, ਉਥੇ ਲੋਕਾਂ ਵੱਲੋਂ ਆਪਣੀ ਕਾਰ ਪਾਰਕਿੰਗ ਕਰ ਦਿੱਤੀ ਜਾਂਦੀ ਹੈ। ਰਸਤੇ ’ਚ ਗੱਡੀਆਂ ਲੱਗੀਆਂ ਹੋਣ ਕਾਰਨ ਬੱਸ ਦੇ ਟਾਇਮ ਮਿਸ ਹੋ ਗਏ। ਪਹਿਲਾਂ ਵੀ ਕਈ ਵਾਰ ਅਜਿਹਾ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ 3:50 ’ਤੇ ਪੱਟੀ ਤੋਂ ਲੁਧਿਆਣਾ ਬੱਸ ਜਾਣੀ ਸੀ, ਉਸਦਾ ਟਾਇਮ ਵੀ ਮਿਸ ਹੋਇਆ। ਪੰਜਾਬ ਬੱਸ ਭਿੱਖੀਵਿੰਡ, ਗਿੱਲ ਖਾਲਸਾ ਬੱਸ, ਲਾਡੀ ਸਿੰਘ, ਲੱਖਾ ਸਿੰਘ ਪ੍ਰਾਈਵੇਟ ਬੱਸ ਚਾਲਕਾਂ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਉਨ੍ਹਾਂ ਦਾ ਭਿੱਖੀਵਿੰਡ, ਅਮਰਕੋਟ, ਚੋਹਲਾ ਸਾਹਿਬ ਅਤੇ ਅੰਮ੍ਰਿਤਸਰ ਦੇ ਟਾਇਮ ਮਿਸ ਹੋਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਖੂਨੀ ਵਾਰਦਾਤ, ਕਿਰਾਏਦਾਰਾਂ ਨੇ ਬਜ਼ੁਰਗ ਔਰਤ ਦਾ ਕਰ'ਤਾ ਕਤਲ!
ਬੱਸ ਚਾਲਕਾਂ ਨੇ ਦੱਸਿਆ ਕਿ ਇਸ ਸਬੰਧੀ ਵਾਰ ਨਗਰ ਕੌਂਸਲ ਪੱਟੀ ਨੂੰ ਲਿਖਤੀ ਪੱਤਰ ਦਿੱਤਾ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ। ਮੌਕੇ ’ਤੇ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਸ ਅੱਡੇ ਅੰਦਰ ਲੱਗੀਆਂ ਅੱਧਾ ਦਰਜ਼ਨ ਦੇ ਕਰੀਬ ਗੱਡੀਆਂ ਨੂੰ ਪੱਟੀ ਥਾਣੇ ਲਿਜਾਇਆ ਗਿਆ ਹੈ, ਜਿੱਥੇ ਪੁਲਸ ਵੱਲੋਂ ਕਾਰਾ ਮਾਲਕਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਧਰਮਪਾਲ ਸਿੰਘ ਨੇ ਕਿਹਾ ਕਿ ਬੱਸ ਅੱਡੇ ਅੰਦਰ ਕੋਈ ਪਾਰਕਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ ’ਚ ਨਗਰ ਕੌਂਸਲ ਵੱਲੋਂ ਬੈਰੀਅਰ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੇਂਦਰੀ ਜੇਲ੍ਹ ’ਚ ਕੈਦੀਆਂ ਦੇ ਹਾਲਾਤ ਜਾਣਨ ਪਹੁੰਚੇ ਜ਼ਿਲ੍ਹਾ ਤੇ ਸੈਸ਼ਨ ਜੱਜ, ਖਾਣੇ ਦੀ ਵੀ ਕੀਤੀ ਜਾਂਚ
NEXT STORY