ਅੰਮ੍ਰਿਤਸਰ- ਅੱਜ ਵਿਸ਼ਵਕਰਮਾ ਦਿਵਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਿਰਤੀ ਕਾਮਿਆਂ ਦੇ ਨਾਲ ਮਿਲ ਕੇ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕਰਕੇ ਇਸ ਦਿਵਸ ਨੂੰ ਮਨਾਇਆ ਗਿਆ। ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਭ ਤੋਂ ਪਹਿਲਾਂ ਕਿਰਤੀ ਕਾਮਿਆਂ ਦੇ ਔਜ਼ਾਰਾਂ ਦੀ ਕੱਚੀ ਲੱਸੀ ਨਾਲ ਸਫਾਈ ਕੀਤੀ ਜਿਸ ਤੋਂ ਬਾਅਦ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਅਤੇ ਪੂਜਾ ਕਰਨ ਉਪਰੰਤ ਪ੍ਰਸ਼ਾਦ ਲੋਕਾਂ ਵਿੱਚ ਵੰਡਿਆ।
ਇਹ ਵੀ ਪੜ੍ਹੋ- ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਸ਼ਵਕਰਮਾ ਦਿਵਸ ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਕਿਰਤੀ ਕੰਮਾਂ ਨੂੰ ਹੱਥੀ ਕਿਰਤ ਕਰਨ ਲਈ ਇਹ ਔਜ਼ਾਰ ਦਿੱਤੇ ਹਨ। ਉਨ੍ਹਾਂ ਦੇ ਦਿੱਤੇ ਔਜ਼ਾਰਾਂ ਦੇ ਅਸ਼ੀਰਵਾਦ ਨਾਲ ਹੀ ਅੱਜ ਦੇਸ਼ ਵਿੱਚ ਵੱਡੇ-ਵੱਡੇ ਏਅਰਪੋਰਟ, ਰੇਲਵੇ ਸਟੇਸ਼ਨ, ਵੱਡੀਆਂ-ਵੱਡੀਆਂ ਬਿਲਡਿੰਗਾਂ ਅਤੇ ਵੱਡੇ ਸੜਕੀ ਮਾਰਗ ਬਣੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਵਿਸ਼ਵਕਰਮਾ ਜੀ ਤੋਂ ਸਿੱਖਿਆ ਲੈ ਕੇ ਹੱਥੀ ਕਿਰਤ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੁਲੇਟ ਦੇ ਪਟਾਕੇ ਮਾਰਨ ਤੋਂ ਵਧਿਆ ਵਿਵਾਦ, 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਮਾਰ 'ਤਾ ਬੰਦਾ
NEXT STORY