ਗੁਰਦਾਸਪੁਰ(ਗੁਰਪ੍ਰੀਤ)— ਸੋਮਵਾਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਵਾ ਹਲਕਾ ਡੇਰਾ ਬਾਬਾ ਨਾਨਕ ਵਿਚ ਹੈਲਥ ਵਿਭਾਗ ਵਲੋਂ ਲਗਾਏ ਗਏ ਅੰਗਹੀਣ ਸਹਾਇਤਾ ਕੈਂਪ ਵਿਚ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਵਿਚ ਸ਼ੁਰੂ ਹੋਈ ਕਬੱਡੀ ਲੀਗ ਵਿਚ ਲਾਈਵ ਦੇ ਕਾਪੀਰਾਈਟਸ ਪੀ.ਟੀ.ਸੀ. ਚੈਨਲ ਨੂੰ ਦੇਣ ਦੇ ਵਿਰੋਧ ਵਿਚ ਬੋਲਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਖੁੱਦ ਨੂੰ ਪੀ.ਟੀ.ਸੀ. ਚੈਨਲ ਦਾ ਮਾਲਕ ਕਹਿੰਦੇ ਹਨ ਅਤੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਬੱਡੀ ਲੀਗ ਵਿਚ ਲਾਈਵ ਕਰਨ ਦੀ ਇਜਾਜ਼ਤ ਦੇਣੀ ਗਲਤ ਹੈ। ਉਹ ਇਸ ਦਾ ਵਿਰੋਧ ਕਰਦੇ ਹਨ। ਰੰਧਾਵਾ ਨੇ ਇਹ ਵੀ ਕਿਹਾ ਕਿ ਉਹ ਇਸ ਗੱਲ ਦੇ ਵਿਰੋਧ ਵਿਚ ਵੀ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਵੀ ਜੋ ਲਾਈਵ ਹੁੰਦਾ ਹੈ, ਉਸ ਨੂੰ ਲਾਈਵ ਕਰਨ ਦਾ ਅਧਿਕਾਰ ਇਕੱਲੇ ਪੀ.ਟੀ.ਸੀ. ਨੂੰ ਕਿਉਂ ਹੈ ਹੋਰ ਵੀ ਕਈ ਚੈਨਲ ਹਨ ਉਨ੍ਹਾਂ ਨੂੰ ਇਹ ਅਧਿਕਾਰ ਕਿਉਂ ਨਹੀਂ ਦਿੱਤੇ ਜਾ ਰਹੇ।
ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐਤਵਾਰ ਨੂੰ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਖੁੱਲ੍ਹ ਕੇ ਧਾਰਮਿਕ ਸਮਾਗਮ ਵਿਚ ਸੰਗਤ ਨੇ ਵਿਰੋਧ ਕੀਤਾ। ਇਸ ਦੇ ਉਲਟ ਉਨ੍ਹਾਂ ਨੇ ਮੁਆਫੀ ਮੰਗਣ ਦੀ ਥਾਂ ਸਟੇਜ ਤੋਂ ਸੰਗਤ ਵਿਰੁੱਧ ਬਿਆਨਬਾਜ਼ੀ ਕੀਤੀ। ਇਹ ਸਾਫ ਕਰਦਾ ਹੈ ਕਿ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੋਂ ਬਾਅਦ ਇਹ ਲੋਕ ਹੰਕਾਰ ਮਈ ਹਨ।
ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਬਾਦਲ ਪਰਿਵਾਰ ਦੀ ਸੁਰੱਖਿਆ ਵਧਾਉਣ 'ਤੇ ਕੀਤਾ ਜਾਵੇਗਾ ਵਿਚਾਰ: ਜਾਖੜ(ਵੀਡੀਓ)
NEXT STORY