ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਥਾਣਾ ਬਹਿਰਾਮਪੁਰ ਪੁਲਸ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਕੀਤੀ ਗਈ ਦੁਕਾਨ ਦੀ ਭੰਨ ਤੋੜ ਤਹਿਤ 7 ਵਿਅਕਤੀਆਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਵੀਨਾ ਕੁਮਾਰੀ ਪਤਨੀ ਯਸ਼ਪਾਲ ਵਾਸੀ ਮਿਆਣੀ ਝਮੇਲਾ, ਨੇ ਦੱਸਿਆ ਕਿ ਪਿੰਡ ਮਿਆਣੀ ਝਮੇਲਾ ਵਿਖੇ ਮੈਡੀਕਲ ਦੀ ਦੁਕਾਨ ਹੈ ਤੇ ਆਪਣੀ ਦੁਕਾਨ ਉੱਤੇ ਬੈਠੀ ਸੀ। ਇਸ ਦੌਰਾਨ ਕਰੀਬ 11:30 ਵਜੇ ਉੱਕਤ ਆਰੋਪੀ ਦੁਕਾਨ 'ਤੇ ਆਏ ਅਤੇ ਦੁਕਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੱਲੇ ਵਿੱਚ ਪਏ 2 ਤੋਂ 3 ਹਜ਼ਾਰ ਰੁਪਏ ਲੈ ਗਏ। ਇਸ ਦੌਰਾਨ ਮੁਲਜ਼ਮਾਂ ਨੇ ਜਾਂਦੇ ਹੋਏ ਧਮਕੀ ਦਿੱਤੀ ਕਿ ਤੇਰੇ ਮੁੰਡੇ ਵਿੱਕੀ ਨੂੰ ਮਾਰਨਾ ਹੈ। ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਅਧਾਰ 'ਤੇ ਅਸ਼ਵਨੀ, ਕ੍ਰਿਸ਼ਨਾ, ਟਰੱਕ ,ਲੰਗਾ, ਲੰਗੇ ਦਾ ਮੁੰਡੇ, ਐਗਰੀ ਦਾ ਮੁੰਡਾ ਅਤੇ ਰਿੰਕੂ ਵਾਸੀ ਬਹਿਰਾਮਪੁਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਲੜਾਈ ਝਗੜੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਕੈਬਨਿਟ ਮੰਤਰੀ ਈ. ਟੀ. ਓ. ਨੇ ਵਿਕਾਸ ਕਾਰਜਾਂ ਬਾਰੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
NEXT STORY