ਗੁਰਦਾਸਪੁਰ (ਵਿਨੋਦ) : ਇਕ ਵਿਅਕਤੀ ਨੇ ਆਪਣੇ ਸਹੁਰੇ ਅਤੇ ਸਾਲੀ ਵਿਰੁੱਧ 20 ਲੱਖ 90 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਸਿਟੀ ਪੁਲਸ ਗੁਰਦਾਸਪੁਰ ਵਿਚ ਕੇਸ ਦਰਜ ਕਰਵਾਇਆ ਹੈ। ਇਸ ਸਬੰਧੀ ਪੀੜਤ ਵਿਜੇ ਕੁਮਾਰ ਪੁੱਤਰ ਰਤਨ ਚੰਦ ਵਾਸੀ ਡੇਰਾ ਬਾਬਾ ਨਾਨਕ ਰੋਡ ਗੁਰਦਾਸਪੁਰ ਨੇ 24-9-2024 ਨੂੰ ਪੁਲਸ ਸੁਪਰਡੈਂਟ ਆਫ਼ ਇਨਵੈਸਟੀਗੇਸ਼ਨ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਤਰਲੋਕ ਸਿੰਘ ਵਾਸੀ ਕੋਟ ਮੀਆਂ ਸਾਹਿਬ ਥਾਣਾ ਕਲਾਨੌਰ, ਜੋ ਕਿ ਉਸ ਦਾ ਸਹੁਰਾ ਹੈ, ਨੇ ਆਪਣੀ ਧੀ ਜਸਵਿੰਦਰ ਕੌਰ ਨੂੰ ਵਿਦੇਸ਼ ਭੇਜਣ ਲਈ ਉਸ ਤੋਂ 20 ਲੱਖ 90 ਹਜ਼ਾਰ ਰੁਪਏ ਲਏ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਇਸ ਸਬੰਧੀ ਜਸਵਿੰਦਰ ਕੌਰ ਨੇ ਆਪਣੇ ਬੈਂਕ ਖਾਤੇ ’ਚੋਂ ਤਿੰਨ ਚੈੱਕ ਵੀ ਜ਼ਮਾਨਤ ਵਜੋਂ ਦਿੱਤੇ ਸਨ ਪਰ ਹੁਣ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਦੇ ਸਹੁਰੇ ਤਰਲੋਕ ਸਿੰਘ ਅਤੇ ਸਾਲੀ ਜਸਵਿੰਦਰ ਕੌਰ ਪੈਸੇ ਵਾਪਸ ਨਹੀਂ ਕਰ ਰਹੇ। ਜਦੋਂ ਉਸ ਨੇ ਬੈਂਕ ਨੂੰ ਸਕਿਉਰਿਟੀ ਵਜੋਂ ਦਿੱਤੇ ਗਏ ਚੈੱਕ ਭੇਜੇ ਤਾਂ ਪਤਾ ਲੱਗਾ ਕਿ ਖਾਤੇ ’ਚ ਕੋਈ ਪੈਸਾ ਨਹੀਂ ਸੀ। ਜਦੋਂ ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਅਧਿਕਾਰੀ ਨੇ ਕੀਤੀ ਤਾਂ ਜਾਂਚ ਰਿਪੋਰਟ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸਾਰਾ ਦਿਨ ਬੱਦਲਵਾਈ, ਹੁਣ ਪਵੇਗਾ ਮੀਂਹ
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਮੁਲਜ਼ਮ ਬਲਕਾਰ ਸਿੰਘ ਅਤੇ ਉਸ ਦੀ ਧੀ ਜਸਵਿੰਦਰ ਕੌਰ ਵਿਰੁੱਧ ਧਾਰਾ 420 ਅਤੇ 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਸਰਕਾਰੀ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
NEXT STORY