ਤਰਨਤਾਰਨ, (ਵਾਲੀਆ)- ਸ਼ਹਿਰ ਦੇ ਬਾਜ਼ਾਰਾਂ, ਗਲੀਆਂ ਵਿਚ ਅਾਵਾਰਾ ਡੰਗਰਾਂ ਅਤੇ ਅਾਵਾਰਾ ਕੁੱਤਿਆਂ ਦੀ ਭਰਮਾਰ ਹੋਣ ਕਰਕੇ ਲੋਕ ਡਰ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਪ੍ਰਸ਼ਾਸਨ ਬੇਖਬਰ ਹੈ। ਸਮਾਜ ਸੇਵੀ ਚਰਨ ਸਿੰਘ ਮੁਰਾਦਪੁਰ ਨੇ ਕਿਹਾ ਕਿ ਅਾਵਾਰਾ ਡੰਗਰਾਂ ਅਤੇ ਅਾਵਾਰਾ ਕੁੱਤਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਸਬੰਧੀ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਖਾਮੋਸ਼ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿਚ ਅਾਵਾਰਾ ਡੰਗਰ ਹੋਣ ਕਰਕੇ ਇਹ ਲੋਕਾਂ ਨੂੰ ਮਾਰਦੇ ਹਨ ਅਤੇ ਅਾਵਾਰਾ ਕੁੱਤਿਆਂ ਦੇ ਹੋਣ ਕਰਕੇ ਹਮੇਸ਼ਾ ਹੀ ਹਰੇਕ ਵਿਅਕਤੀ ਡਰਦਾ ਰਹਿੰਦਾ ਹੈ ਕਿ ਕਿਸੇ ਨੂੰ ਕੱਟ ਨਾ ਲੈਣ। ਮੁਰਾਦਪੁਰ ਨੇ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਪਾਸੋਂ ਮੰਗ ਕੀਤੀ ਹੈ ਕਿ ਅਾਵਾਰਾ ਡੰਗਰ ਅਤੇ ਅਾਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਉਪਰ ਜੇਕਰ ਕੰਟਰੋਲ ਨਾ ਕੀਤਾ ਗਿਆ ਤਾਂ ਇਨ੍ਹਾਂ ਦੀ ਗਿਣਤੀ ਪਬਲਿਕ ਦੇ ਬਰਾਬਰ ਹੋ ਜਾਵੇਗੀ। ਜਿਸ ਨਾਲ ਹਰੇਕ ਵਿਅਕਤੀ ਦਾ ਜਿਉਣਾ ਅੌਖਾ ਹੋ ਜਾਵੇਗਾ ਤੇ ਲੋਕ ਘਰਾਂ ਵਿਚ ਆਪਣੇ ਬੱਚਿਆਂ ਨੂੰ ਬੰਦ ਕਰਕੇ ਰੱਖਣ ਲਈ ਮਜਬੂਰ ਹੋ ਜਾਣਗੇ।
ਸਿਹਤ ਵਿਭਾਗ ਨੇ ਕੀਤੀ ਹਲਵਾਈ ਦੀ ਦੁਕਾਨ ਦੀ ਜਾਂਚ
NEXT STORY