ਅੰਮ੍ਰਿਤਸਰ (ਸੰਜੀਵ)- ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਤੇ ਅਪਰਾਧੀਆਂ ਦਾ ਆਰਾਮਗਾਹ ਬਣ ਚੁੱਕੀਆਂ ਹਨ। ਇਕ ਪਾਸੇ ਜੇਲ੍ਹ ਪ੍ਰਸ਼ਾਸਨ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ, ਉਥੇ ਦੂਜੇ ਪਾਸੇ ਜੇਲ੍ਹ ’ਚ ਬੰਦ ਹਵਾਲਾਤੀਆਂ ਨਾਲ ਭਾਰੀ ਗਿਣਤੀ ’ਚ ਰਿਕਵਰ ਹੋ ਰਹੇ ਮੋਬਾਇਲ ਫੋਨ ਸੂਬੇ ਦੀ ਸੁਰੱਖਿਆ ਲਈ ਖ਼ਤਰੇ ਦੀ ਘੰਟੀ ਹੈ। ਪਿਛਲੇ 100 ਦਿਨ ਦੇ ਅਪਰਾਧਿਕ ਗ੍ਰਾਫ਼ ’ਤੇ ਨਜ਼ਰ ਪਾਈ ਜਾਵੇ ਤਾਂ ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀਆਂ ਤੇ ਕੈਦੀਆਂ ਦੇ ਕਬਜ਼ੇ ਤੋਂ 100 ਦੇ ਕਰੀਬ ਮੋਬਾਇਲ ਰਿਕਵਰ ਹੋ ਚੁੱਕੇ ਹਨ, ਇਹ ਚੌਕਣ ਵਾਲਾ ਅੰਕੜਾ ਬਾਦਸਤੂਰ ਜਾਰੀ ਹੈ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ
ਇਨ੍ਹਾਂ ਵੱਡੇ ਪੱਧਰ ’ਤੇ ਜੇਲ੍ਹ ’ਚ ਮੋਬਾਇਲ ਫੋਨ ਦਾ ਚੱਲਣਾ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਅਤੇ ਭ੍ਰਿਸ਼ਟਾਚਾਰ ਦਾ ਇਸ਼ਾਰਾ ਕਰ ਰਿਹਾ ਹੈ। ਸੂਬੇ ਦੀ ਸੁਰੱਖਿਆ ਏਜੰਸੀਆਂ ਅਤੇ ਜ਼ਿਲ੍ਹਾ ਪੁਲਸ ਕਈ ਵਾਰ ਇਸ ਗੱਲ ਦੇ ਖੁਲਾਸੇ ਕਰ ਚੁੱਕੀ ਹੈ ਕਿ ਜੇਲ੍ਹਾਂ ’ਚ ਬੈਠੇ ਬਦਨਾਮ ਗੈਂਗਸਟਰ ਤੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਅਪਰਾਧੀ ਜੇਲ੍ਹ ਨਾਲ ਹੀ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਹੇ ਹਨ, ਜਿਸ ਦੇ ਬਾਵਜੂਦ ਪ੍ਰਸ਼ਾਸਨ ਕੋਈ ਵੀ ਠੋਸ ਰਣਨੀਤੀ ਨਹੀਂ ਬਣਾ ਪਾਇਆ ਹੈ।
ਦੇਰ ਰਾਤ ਜੇਲ੍ਹ ’ਚ ਹੋਏ ਹੈਰਾਨੀਜਨਤਕ ਨਿਰੀਖਣ ਦੌਰਾਨ 27 ਹਵਾਲਾਤੀਆਂ ਦੇ ਕਬਜ਼ੇ ਵਿਚੋਂ 31 ਮੋਬਾਇਲ ਫੋਨ, 68 ਬੰਡਲ ਬੀੜੀਆਂ ਤੇ 3 ਪੈਕੇਟ ਸਿਗਰਟਾਂ ਦੇ ਬਰਾਮਦ ਕੀਤੇ ਗਏ ਹਨ। ਸਮੇਂ ਰਹਿੰਦੇ ਜੇਕਰ ਹਵਾਲਾਤੀਆਂ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਰੋਕਿਆ ਨਾ ਗਿਆ ਤਾਂ ਇਹ ਸੂਬੇ ’ਚ ਕੋਈ ਵੱਡਾ ਖ਼ਤਰਾ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ- ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ
ਇਨ੍ਹਾਂ ਹਵਾਲਾਤੀਆਂ ਦੇ ਕਬਜ਼ੇ ’ਚੋਂ ਬਰਾਮਦ ਹੋਏ ਫੋਨ
ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਬਲਰਾਜ ਸਿੰਘ ਰਵੀ, ਹਵਾਲਾਤੀ ਰਿਸ਼ਭ ਭਾਟੀਆ, ਹਵਾਲਾਤੀ ਲਾਲਜੀਤ ਸਿੰਘ, ਹਵਾਲਾਤੀ ਰੂਬਲ ਸਿੰਘ, ਹਵਾਲਾਤੀ ਜਸਵਿੰਦਰ ਸਿੰਘ, ਹਵਾਲਾਤੀ ਲਵਪ੍ਰੀਤ ਸਿੰਘ, ਹਵਾਲਾਤੀ ਰਿਤਿਕ ਮਲਹੋਤਰਾ, ਹਵਾਲਾਤੀ ਸਤਿੰਦਰਪਾਲ ਸਿੰਘ, ਹਵਾਲਾਤੀ ਮਨਦੀਪ ਸਿੰਘ, ਹਵਾਲਾਤੀ ਅਸ਼ੋਕ ਸਿੰਘ, ਹਵਾਲਾਤੀ ਉਪਕਾਰ ਸਿੰਘ, ਹਵਾਲਾਤੀ ਰਮਨਪ੍ਰੀਤ ਸਿੰਘ, ਕੈਦੀ ਨਰਿੰਦਰ ਸਿੰਘ, ਜਸਬੀਰ ਸਿੰਘ, ਹਵਾਲਾਤੀ ਕੁਲਜੀਤ ਸਿੰਘ, ਹਵਾਲਾਤੀ ਕੁਲਵਿੰਦਰ ਸਿੰਘ, ਹਵਾਲਾਤੀ ਅਰਵਿੰਦਰ ਸਿੰਘ, ਹਵਾਲਾਤੀ ਕਮਲ ਕੁਮਾਰ, ਹਵਾਲਾਤੀ ਲਵਪ੍ਰੀਤ ਸਿੰਘ, ਹਵਾਲਾਤੀ ਮੱਖਣ ਸਿੰਘ, ਹਵਾਲਾਤੀ ਸੁਖਰਾਜ ਸਿੰਘ, ਹਵਾਲਾਤੀ ਬਿਕਰਮਜੀਤ ਸਿੰਘ, ਹਵਾਲਾਤੀ ਸੁਖਜਿੰਦਰ ਸਿੰਘ, ਹਵਾਲਾਤੀ ਮਨੀਕ, ਕੈਦੀ ਸਤਿੰਦਰ ਸਿੰਘ ਗੋਪੀ, ਕੈਦੀ ਗੁਰਜੰਟ ਸਿੰਘ ਤੇ ਕੈਦੀ ਮੇਹਰ ਸਿੰਘ ਸ਼ਾਮਿਲ ਹਨ।
ਥਾਣਾ ਇਸਲਾਮਾਬਾਦ ਦੀ ਪੁਲਸ ਲਾਵੇਗੀ ਪ੍ਰੋਡਕਸ਼ਨ ਵਾਰੰਟ ’ਤੇ
ਪਰਚੇ ’ਚ ਸ਼ਾਮਲ ਸਾਰੇ ਹਵਾਲਾਤੀਆਂ ਤੇ ਕੈਦੀਆਂ ਨੂੰ ਥਾਣਾ ਇਸਲਾਮਾਬਾਦ ਦੀ ਪੁਲਸ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਵੇਗੀ, ਜਿਸ ਦੌਰਾਨ ਇਨ੍ਹਾਂ ਹਵਾਲਾਤੀਆਂ ਤੋਂ ਮੋਬਾਇਲ ਰਿਕਵਰ ਕੀਤੇ ਗਏ ਹੋਰ ਸਾਮਾਨ ਨੂੰ ਜੇਲ ’ਚੋਂ ਲੈ ਜਾਣ ਦੇ ਰਸਤੇ ਸਬੰਧੀ ਪੁਛਗਿੱਛ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਵਿਭਾਗ ਦੇ ਸਕੱਤਰ ਨੂੰ ਮਿਲਿਆ
NEXT STORY