ਅੰਮ੍ਰਿਤਸਰ (ਜਸ਼ਨ)- ਛੇਹਰਟਾ ਜੀ. ਆਰ. ਪੀ. ਪੁਲਸ ਨੂੰ ਚੈਕਿੰਗ ਦੌਰਾਨ ਲਾਵਾਰਿਸ ਹਾਲਤ ਵਿਚ ਚਾਰ ਕਿੱਲੋ ਪੰਜ ਸੌ ਗ੍ਰਾਮ ਗਾਂਜਾ ਇਕ ਬੋਰੀ ਵਿੱਚੋਂ ਮਿਲਿਆ ਹੈ। ਛੇਹਰਟਾ ਜੀ. ਆਰ. ਪੀ. ਚੌਕੀ ਇੰਚਾਰਜ ਸੁਖਬੀਰ ਸਿੰਘ ਅਨੁਸਾਰ ਜੀ. ਆਰ. ਪੀ. ਕਰਮਚਾਰੀ ਮਨਜੀਤ ਸਿੰਘ ਅਤੇ ਆਰ. ਪੀ. ਐੱਫ. ਕਰਮਚਾਰੀ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਵਿਚ ਚੈਕਿੰਗ ਕਰ ਰਹੇ ਸਨ। ਚੈਕਿੰਗ ਦੌਰਾਨ ਰੇਲਵੇ ਯਾਰਡ ਏਰੀਆ ਤੋਂ ਲਾਵਾਰਿਸ ਹਾਲਤ ਵਿੱਚ ਪਲਾਸਟਿਕ ਦੀ ਬੋਰੀ ਵਿੱਚੋਂ ਚਾਰ ਕਿੱਲੋ 500 ਗ੍ਰਾਮ ਗਾਂਜਾ ਮਿਲਿਆ, ਜਿਸ ’ਤੇ ਜੀ. ਆਰ. ਪੀ. ਨੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ
NEXT STORY