Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 05, 2026

    12:48:04 AM

  • fbi s most wanted fugitive arrested in jalandhar scam in snap scheme

    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ...

  • big action punjab police employee slaps boy in jalandhar

    ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ...

  • heavy rain warning in punjab big forecast till september 8

    ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ...

  • punjab government s decision on da case

    DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਕਾਂਗਰਸ ਲਈ ਘਾਤਕ ਸਿੱਧ ਹੋ ਸਕਦਾ ਹੈ ਔਜਲਾ ਨੂੰ ਨਜ਼ਰ-ਅੰਦਾਜ਼ ਕਰਨਾ

MAJHA News Punjabi(ਮਾਝਾ)

ਕਾਂਗਰਸ ਲਈ ਘਾਤਕ ਸਿੱਧ ਹੋ ਸਕਦਾ ਹੈ ਔਜਲਾ ਨੂੰ ਨਜ਼ਰ-ਅੰਦਾਜ਼ ਕਰਨਾ

  • Updated: 30 Mar, 2019 12:12 PM
Amritsar
congress can be catastrophic to ignore aujla
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ, (ਸੰਜੀਵ)- ਅੰਮ੍ਰਿਤਸਰ ਲੋਕ ਸਭਾ ਸੀਟ ਨੂੰ ਲੈ ਕੇ ਸੱਤਾਧਾਰੀ ਕਾਂਗਰਸ ’ਚ ਚਲ ਰਹੀ ਖਿੱਚੋਤਾਣ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸੀਟ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚੋਂ 8 ਹਲਕਿਆਂ ’ਤੇ ਭਾਵੇਂ ਕਾਂਗਰਸ ਦਾ ਕਬਜ਼ਾ ਹੈ ਪਰ ਇਥੇ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਟਿਕਟ ਕੱਟੇ ਜਾਣ ਦੀਆਂ ਸੰਭਾਵਨਾਵਾਂ ਹਲਕੇ ਦਾ ਸਿਆਸੀ ਸਮੀਕਰਨ ਵਿਗਾੜ ਸਕਦੀਆਂ ਹਨ। ਅਤੀਤ ਵੱਲ ਧਿਆਨ ਮਾਰੀਏ ਤਾਂ 2014 ’ਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵਿਚ ਗੁੱਟਬਾਜ਼ੀ ਕਾਰਨ ਇਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਇਸ ਸ਼ਰਤ ’ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਲੈ ਕੇ ਆਏ ਸਨ ਕਿ ਉਹ ਕਾਗਜ਼ ਭਰ ਕੇ ਚਲੇ ਜਾਣ, ਉਨ੍ਹਾਂ ਦੀ ਜਿੱਤ ਦੀ ਗਾਰੰਟੀ ਪੱਕੀ ਹੈ ਪਰ ਬਾਅਦ ’ਚ ਨਵਜੋਤ ਸਿੰਘ ਸਿੱਧੂ ਦੀ ਟਿਕਟ ਕੱਟੇ ਜਾਣ ਦੇ ਰੋਸ ’ਚ ਅੰਮ੍ਰਿਤਸਰ ਦੇ ਲੋਕਾਂ ਨੇ ਹਮਦਰਦੀ ਵਜੋਂ ਸਿੱਧੂ ਨਾਲ ਧੱਕਾ ਦੱਸਦੇ ਹੋਏ ਜੇਤਲੀ ਨੂੰ ਹਰਾ ਕੇ ਦੇਸ਼ ਦੀ ਰਾਜਨੀਤੀ ਵਿਚ ਹਲਚਲ ਪੈਦਾ ਕਰ ਦਿੱਤੀ ਸੀ ਕਿਉਂਕਿ ਟਿਕਟ ਮਿਲਣ ਤੋਂ ਵਾਂਝੇ ਰਹਿਣ ਤੋਂ ਬਾਅਦ ਸਿੱਧੂ ਜਿਥੇ ਚੋਣ ਪ੍ਰਚਾਰ ਤੋਂ ਦੂਰ ਰਹੇ, ਉਥੇ ਸਿੱਧੂ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਲੋਕਾਂ ਨੇ ਜੇਤਲੀ ਦਾ ਸ਼ਰੇਆਮ ਵਿਰੋਧ ਕੀਤਾ ਸੀ। ਜੇਤਲੀ ਦੀ ਹਾਰ ਤੇ ਕੈਪਟਨ ਅਮਰਿੰਦਰ ਦੀ ਇਸ ਲੋਕ ਸਭਾ ਤੋਂ ਹੋਈ ਜਿੱਤ ਨੇ ਹੀ ਪੰਜਾਬ ਦੀ ਰਾਜਨੀਤਕ ਤਸਵੀਰ ਵਿਚ ਇਕਦਮ ਤਬਦੀਲੀ ਦਾ ਸੰਕੇਤ ਦੇ ਦਿੱਤਾ ਸੀ। 5 ਸਾਲ ਬਾਅਦ ਠੀਕ ਉਸੇ ਤਰ੍ਹਾਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਵਿਰੋਧ ’ਚ ਖੜ੍ਹੇ ਇਕ ਕਾਂਗਰਸੀ ਪੱਖ, ਜਿਸ ਦੀ ਅਗਵਾਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਕਰ ਰਹੇ ਹਨ, ਦਾ ਵੀ ਸ਼ਾਇਦ ਇਹ ਮੰਨਣਾ ਹੈ ਕਿ ਕੋਈ ਵੀ ਕਾਂਗਰਸ ਦੀ ਟਿਕਟ ’ਤੇ ਜਿੱਤ ਸਕਦਾ ਹੈ। ਸ਼ਾਇਦ ਇਸੇ ਲਈ ਉਹ ਮੌਜੂਦਾ ਸੰਸਦ ਮੈਂਬਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਆਪਣੇ ਕਿਸੇ ਹਮਾਇਤੀ ਨੂੰ ਟਿਕਟ ਦਿਵਾਉਣੀ ਚਾਹੁੰਦੇ ਹਨ ਪਰ ਸੱਤਾ ਤੇ ਹੰਕਾਰ ਦੇ ਨਸ਼ੇ ’ਚ ਚੂਰ ਕਾਂਗਰਸ ਲਈ ਅਜਿਹਾ ਫੈਸਲਾ ਸਿਆਸੀ ਪੱਖ ਤੋਂ ਆਤਮਘਾਤੀ ਵੀ ਸਿੱਧ ਹੋ ਸਕਦਾ ਹੈ। ਔਜਲਾ ਵਿਰੋਧੀ ਪੱਖ ਨੇ ਭਾਵੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਜੇਤਲੀ ਦੀ ਤਰ੍ਹਾਂ ਇਸ ਸੀਟ ਤੋਂ ਪੇਸ਼ਕਸ਼ ਕੀਤੀ ਸੀ ਪਰ ਅੰਮ੍ਰਿਤਸਰ ਦੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਡਾ. ਮਨਮੋਹਨ ਸਿੰਘ ਨੇ ਲੋਕ ਸਭਾ ਸੀਟ ਲਈ ਸਾਫ ਤੌਰ ’ਤੇ ਇਨਕਾਰ ਕਰ ਦਿੱਤਾ।

ਭਾਜਪਾ ਨੇ ਟਿਕਾਈ ਬਾਗੀ ਕਾਂਗਰਸੀਆਂ ’ਤੇ ਨਜ਼ਰ

ਭਾਜਪਾ ਦੀ ਕੇਂਦਰੀ ਹਾਈਕਮਾਨ ਅੰਮ੍ਰਿਤਸਰ ਲੋਕ ਸਭਾ ਹਲਕੇ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ। ਸੂਤਰਾਂ ਅਨੁਸਾਰ ਇਹ ਵੀ ਖਬਰ ਹੈ ਕਿ ਜੇਕਰ ਕਾਂਗਰਸ ਔਜਲਾ ਦੀ ਟਿਕਟ ਕੱਟ ਦਿੰਦੀ ਹੈ ਤਾਂ ਇਸ ਹਾਲਾਤ ’ਚ ਜੇਕਰ ਭਾਜਪਾ ਔਜਲਾ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਲਵੇ ਤਾਂ ਅਜਿਹੀ ਸਥਿਤੀ ’ਚ ਇਹ ਸੀਟ ਭਾਜਪਾ ਦੇ ਖਾਤੇ ’ਚ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਜਲਾ ਦੇ ਮਾਣ-ਸਨਮਾਨ ਤੇ ਉਸ ਦੇ ਨਾਲ ਚੱਲਣ ਵਾਲੀ ਹਮਦਰਦੀ ਦੀ ਲਹਿਰ ਉਸ ਨੂੰ ਭਾਜਪਾ ਦੁਆਰਾ ਟਿਕਟ ਦਿੱਤੇ ਜਾਣ ਦੀ ਸੂਰਤ ’ਚ ਜੇਤੂ ਉਮੀਦਵਾਰ ਬਣਾ ਸਕਦੀ ਹੈ।

ਔਜਲਾ ਨੂੰ ਅਡਜਸਟ ਕਰਨ ਦੇ ਫੈਸਲੇ ’ਤੇ ਵੀ ਕਾਂਗਰਸ ਕਰ ਰਹੀ ਹੈ ਵਿਚਾਰ

ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਨ ਇਕ ਅਜਿਹੇ ਫਾਰਮੂਲੇ ’ਤੇ ਵੀ ਵਿਚਾਰ ਕਰ ਰਹੀ ਹੈ ਕਿ ਜੇਕਰ ਨਵਜੋਤ ਕੌਰ ਸਿੱਧੂ, ਸੁੱਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ ਤੇ ਇੰਦਰਬੀਰ ਸਿੰਘ ਬੁਲਾਰੀਆ ’ਚੋਂ ਕਿਸੇ ਇਕ ਵਿਧਾਇਕ ਨੂੰ ਲੋਕ ਸਭਾ ਦੀ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰ ਦਿੱਤਾ ਜਾਂਦਾ ਹੈ ਤਾਂ ਉਸ ਹਾਲਾਤ ’ਚ ਖਾਲੀ ਹੋਈ ਸੀਟ ਔਜਲਾ ਨੂੰ ਦੇ ਕੇ ਉਸ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਹੈ ਕਿਉਂਕਿ ਬਹੁਤੀ ਸਿੱਖ ਆਬਾਦੀ ਵਾਲੇ ਹਲਕੇ ’ਚ ਸੱਤਾਧਾਰੀ 8 ਵਿਧਾਇਕਾਂ ’ਚੋਂ 4 ਹੀ ਜੱਟ ਸਿੱਖ ਹਨ ਤੇ ਕਾਂਗਰਸ ਦੁਆਰਾ ਇਸ ਸੀਟ ਤੋਂ ਕਿਸੇ ਜੱਟ ਸਿੱਖ ਨੂੰ ਹੀ ਉਮੀਦਵਾਰ ਬਣਾਏ ਜਾਣ ਦੀਆਂ ਸੰਭਾਵਨਾਵਾਂ ਹਨ ਪਰ ਜਿਥੋਂ ਤੱਕ ਸਿੱਧੂ ਤੇ ਸੁਖ ਸਰਕਾਰੀਆ ਦਾ ਸਵਾਲ ਹੈ ਤਾਂ ਉਹ ਕਿਸੇ ਵੀ ਕੀਮਤ ’ਤੇ ਕੈਬਨਿਟ ਮੰਤਰੀ ਦੀ ਕੁਰਸੀ ਨਹੀਂ ਛੱਡ ਸਕਦੇ। ਅਜਿਹੇ ਹਾਲਾਤ ’ਚ ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਅੰਮ੍ਰਿਤਸਰ ਦੱਖਣੀ ਹਲਕੇ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ’ਤੇ ਵੀ ਟਿਕਟ ਦਾ ਦਬਾਅ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਭਾਵੇਂ ਸੰਭਾਵੀ ਉਮੀਦਵਾਰਾਂ ’ਚ ਅੰਮ੍ਰਿਤਸਰ ਸ਼ਹਿਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਸਰਕਾਰੀਆ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ ਦਾ ਨਾਂ ਵੀ ਲਿਆ ਜਾ ਰਿਹਾ ਹੈ ਪਰ ਔਜਲਾ ਦੇ ਮੁਕਾਬਲੇ ਇਹ ਦੋਵੇਂ ਨੇਤਾ ਸਿਆਸੀ ਤੌਰ ’ਤੇ ਘੱਟ ਹੀ ਜਾਪਦੇ ਹਨ।

  • ਕਾਂਗਰਸ
  • ਔਜਲਾ
  • ignore
  • Aujla

ਫੌਜੀ ਦੇ ਕਤਲ ਦਾ ਖੁਲਾਸਾ, ਪੁੱਤਰਾਂ ਨੇ ਹੀ ਕੀਤਾ ਕਤਲ

NEXT STORY

Stories You May Like

  • narendra modi  sco  bishkek  prime minister
    SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ
  • kiren rijiju  gdp  congress  party
    GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ...
  • important news for instagram users
    Instagram ਯੂਜ਼ਰਸ ਲਈ ਅਹਿਮ ਖਬਰ! AI ਪ੍ਰੋਫਾਈਲ ਅਤੇ ਪੋਸਟਾਂ ਨੂੰ ਇਗਨੋਰ ਕਰਨਾ ਪਵੇਗਾ ਭਾਰੀ
  • aicc media team to reach chandigarh today
    ਅੱਜ ਚੰਡੀਗੜ੍ਹ ਪੁੱਜੇਗੀ AICC ਦੀ ਟੀਮ, 2027 ਦੀਆਂ ਚੋਣਾਂ ਲਈ ਕਾਂਗਰਸ ਨੇ ਤੇਜ਼ ਕੀਤਾ ਹੋਮਵਰਕ
  • bikaner city  congress president beating
    ਬੀਕਾਨੇਰ ਸ਼ਹਿਰ ਕਾਂਗਰਸ ਪ੍ਰਧਾਨ ਦੀ ਕੁੱਟਮਾਰ, ਮੁੱਢਲੀ ਮੈਂਬਰਸ਼ਿਪ ਤੋਂ ਦੋ ਆਗੂ ਛੇ ਸਾਲਾਂ ਲਈ ਮੁਅੱਤਲ
  • senior aimim leader asim waqar joins congress
    ਯੂਪੀ 'ਚ ਓਵੈਸੀ ਦੀ ਪਾਰਟੀ ਨੂੰ ਵੱਡਾ ਝਟਕਾ, ਕਾਂਗਰਸ 'ਚ ਸ਼ਾਮਲ ਹੋਏ AIMIM ਦੇ ਸੀਨੀਅਰ ਨੇਤਾ ਆਸਿਮ ਵੱਕਾਰ
  • china masters
    ਚੀਨ ਮਾਸਟਰਜ਼ ਦੇ ਪਹਿਲੇ ਦੌਰ 'ਚ ਉੱਨਤੀ ਹੁੱਡਾ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
  • balancing china and russia
    ਚੀਨ ਅਤੇ ਰੂਸ ਨੂੰ ਸੰਤੁਲਿਤ ਕਰਨਾ: ਬ੍ਰਿਕਸ ਵਿਖੇ ਭਾਰਤ ਦੀ 'ਟਾਈਪਰੋਕ ਵਾਕ'
  • in punjab the names of sir sucharudharamvir gandhi and family
    ਪੰਜਾਬ ’ਚ ਐੱਸ.ਆਈ.ਆਰ. ਸੁਚਾਰੂ, ਧਰਮਵੀਰ ਗਾਂਧੀ ਅਤੇ ਪਰਿਵਾਰ ਦੇ ਨਾਂ ਵੋਟਰ ਸੂਚੀ...
  • sheetal angural sc morcha
    ਸ਼ੀਤਲ ਅੰਗੂਰਾਲ ਨੇ ਸੰਭਾਲਿਆ ਭਾਜਪਾ ਐੱਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਦਾ ਅਹੁਦਾ,...
  • fbi s most wanted fugitive arrested in jalandhar scam in snap scheme
    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ! SNAP ਸਕੀਮ 'ਚ ਕੀਤਾ...
  • big action punjab police employee slaps boy in jalandhar
    ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ...
  • heavy rain warning in punjab big forecast till september 8
    ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ...
  • thind eye hospital candlelight march in jalandhar
    ਜਲੰਧਰ 'ਚ ਕੱਢਿਆ ਗਿਆ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਲਈ ਕੈਂਡਲ ਲਾਈਟ ਮਾਰਚ
  • man dies two parties clashed
    ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ...
  • mandir robbery in jalandhar
    ਚੋਰਾਂ ਦੇ ਬੁਲੰਦ ਹੌਂਸਲੇ! ਪਹਿਲਾਂ ਟੇਕਿਆ ਮੱਥਾ, ਫਿਰ ਸ਼ਿਵਲਿੰਗ ਤੋਂ ਨਾਗ ਦੇਵਤਾ...
Trending
Ek Nazar
schools and colleges will remain closed tomorrow

ਕੱਲ੍ਹ School-College ਰਹਿਣਗੇ ਬੰਦ ! ਭਾਰੀ ਬਾਰਿਸ਼ ਕਾਰਨ ਨੈਨੀਤਾਲ ਪ੍ਰਸ਼ਾਸਨ ਨੇ...

electricity will be off tomorrow long power cut

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • malkit hundal becomes senior vice president of sad punnar surjit
      ਸ਼੍ਰੋਮਣੀ ਅਕਾਲੀ ਦਲ ਪੁੰਨਰ ਸੁਰਜੀਤ ਯੂਥਵਿੰਗ ਪੰਜਾਬ ਦੇ ਮਲਕੀਤ ਹੁੰਦਲ ਸੀਨੀ.ਮੀਤ...
    • special blo camps will be held on september 6 from 10 am to 4 pm
      6 ਸਤੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਲੱਗਣਗੇ ਵਿਸ਼ੇਸ਼ BLO ਕੈਂਪ
    • action against police personnel in case of torture of sikh youth
      ਸਿੱਖ ਨੌਜਵਾਨ ’ਤੇ ਤਸ਼ੱਦਦ ਤੇ ਕਕਾਰਾਂ ਦੀ ਬੇਅਦਬੀ ਮਾਮਲੇ ’ਚ ਪੁਲਸ ਮੁਲਾਜ਼ਮਾਂ...
    • miri piri khalsa march sets off towards sri anandpur sahib amidst chants
      ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ...
    • gurdaspur police arrests 6 accused including heroin in various cases
      ਗੁਰਦਾਸਪੁਰ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਹੈਰੋਇਨ ਸਮੇਤ 6 ਮੁਲਜ਼ਮ ਗ੍ਰਿਫਤਾਰ
    • gurdaspur makoora patan
      ਗੁਰਦਾਸਪੁਰ: ਮਕੌੜਾ ਪੱਤਣ 'ਤੇ ਫਿਰ ਫਸੇ ਲੋਕ, ਵੀਡੀਓ ਵਾਇਰਲ ਕਰਕੇ ਸੁਣਾਇਆ...
    • youth arrested with stolen motorcycle
      ਚੋਰੀ ਦੇ ਮੋਟਰਸਾਈਕਲ, ਨਾਜਾਇਜ਼ ਪਿਸਟਲ ਤੇ 2 ਜ਼ਿੰਦਾ ਰੌਂਦ ਸਮੇਤ ਨੌਜਵਾਨ...
    • police crackdown on lottery mafia
      ਲਾਟਰੀ ਮਾਫੀਆ 'ਤੇ ਪੁਲਸ ਦਾ ਸ਼ਿਕੰਜਾ: 10 ਰੁਪਏ ਲਾ ਕੇ 100 ਰੁਪਏ ਦਾ ਲਾਲਚ ਦੇਣ...
    • health department in action
      ਸਿਹਤ ਵਿਭਾਗ ਐਕਸ਼ਨ 'ਚ: 100 ਕਿਲੋ ਖਰਾਬ ਦੁੱਧ ਕਰਵਾਇਆ ਨਸ਼ਟ, ਦੁਕਾਨਦਾਰਾਂ ਨੂੰ...
    • shots fired at youth with intent to kill
      ਕਤਲ ਦੀ ਨੀਅਤ ਨਾਲ ਨੌਜਵਾਨ ’ਤੇ ਚਲਾਈਆਂ ਗੋਲੀਆਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +