ਦੋਰਾਂਗਲਾ(ਨੰਦਾ)- ਸਾਬਕਾ ਕੈਬਨਿਟ ਮੰਤਰੀ ਅਤੇ ਦੀਨਾਨਗਰ ਹਲਕੇ ਤੋਂ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਸਮਾਜ ਦੇ ਸਮੁੱਚੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਔਰਤਾਂ ਦਾ ਸੱਤਾ, ਸਿਆਸਤ ਅਤੇ ਨੀਤੀ-ਨਿਰਮਾਣ ਵਿਚ ਪੂਰਾ ਹਿੱਸਾ ਹੋਵੇ। ਉਨ੍ਹਾਂ ਕਿਹਾ ਕਿ ਔਰਤਾਂ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਜਦੋਂ ਤੱਕ ਔਰਤਾਂ ਨੂੰ ਸੱਤਾ, ਸਿਆਸਤ ਅਤੇ ਨੀਤੀ ਨਿਰਮਾਣ ਵਿਚ ਪੂਰਾ ਹਿੱਸਾ ਨਹੀਂ ਮਿਲਦਾ, ਪੰਜਾਬ ਦਾ ਪੂਰਾ ਵਿਕਾਸ ਅਸੰਭਵ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਔਰਤਾਂ ਨੂੰ ਸਮਾਜ ਅਤੇ ਸਿਆਸਤ ’ਚ ਮੋਹਰੀ ਭੂਮਿਕਾ ਨਿਭਾਉਣ ਲਈ ਵਚਨਬੱਧ ਰਹੀ ਹੈ ਅਤੇ ਇਹ ਨੀਤੀ ਭਵਿੱਖ ਵਿਚ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇਗੀ।
ਰਵਨੀਤ ਸਿੰਘ ਬਿੱਟੂ ਨੇ ਗਗਨ ਰੰਧਾਵਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, CBI ਜਾਂਚ ਦੀ ਚੁੱਕੀ ਮੰਗ
NEXT STORY