ਝਬਾਲ(ਨਰਿੰਦਰ)– ਬੀਤੀ ਰਾਤ ਸ਼ੰਭੂ ਬਾਰਡਰ (ਪਟਿਆਲਾ) ਨੇੜੇ ਰੇਲਵੇ ਟ੍ਰੈਕ ‘ਤੇ ਹੋਏ ਬੰਬ ਧਮਾਕੇ 'ਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਤਰਨਤਾਰਨ ਜ਼ਿਲ੍ਹੇ ਦੇ ਬਹੁਚਰਚਿਤ ਪਿੰਡ ਪੰਜਵੜ ਦੇ ਵਸਨੀਕ ਜਗਰੂਪ ਸਿੰਘ ਪੁੱਤਰ ਸਵਰਗਵਾਸੀ ਲਖਵਿੰਦਰ ਸਿੰਘ ਵਜੋਂ ਹੋਈ ਹੈ। ਪਹਿਚਾਣ ਹੋਣ ਨਾਲ ਹੀ ਜਗਰੂਪ ਸਿੰਘ ਦੇ ਪਿੰਡ ਪੰਜਵੜ ਵਿਖੇ ਉਸਦੇ ਘਰ ਅੱਗੇ ਖੁਫ਼ੀਆ ਏਜੰਸੀਆਂ, ਪੁਲਸ ਅਤੇ ਮੀਡੀਆ ਕਰਮੀਆਂ ਦਾ ਤਾਂਤਾ ਲੱਗ ਗਿਆ। ਪੁਲਸ ਵੱਲੋਂ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਦੀ ਟੀਮ ਪਿੰਡ ਪੰਜਵੜ ਵਿੱਚ ਉਸਦੇ ਘਰ ਪਹੁੰਚੀ ਤਾਂ ਘਰ ਵਿੱਚ ਚੁੱਪੀ ਛਾਈ ਹੋਈ ਸੀ ਅਤੇ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਸ਼ਹਿਰ 'ਚ ਪੁਲਸ ਨੇ ਬੰਦ ਕਰਵਾ'ਤੀਆਂ ਸਾਰੀਆਂ ਦੁਕਾਨਾਂ, ਛਾਣਿਆ ਜਾ ਰਿਹਾ ਚੱਪਾ-ਚੱਪਾ
ਇਸ ਮੌਕੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਮੰਨਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਰੂਪ ਸਿੰਘ ਧਾਰਮਿਕ ਸੋਚ ਵਾਲਾ ਵਿਅਕਤੀ ਸੀ ਅਤੇ ਅਕਸਰ ਦਲ ਪੰਥ ਨਾਲ ਜੁੜਿਆ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਚੋਣਾਂ ਦੌਰਾਨ ਉਹ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਦਾ ਸੀ ਅਤੇ ਐਮਪੀ ਚੋਣਾਂ ਵਿੱਚ ਉਸ ‘ਤੇ ਸਾਥੀਆਂ ਸਮੇਤ ਪੋਸਟਰ ਫਾੜਨ ਦਾ ਮਾਮਲਾ ਵੀ ਦਰਜ ਹੋਇਆ ਸੀ। ਪਰਿਵਾਰਕ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਦੀ ਪਤਨੀ ਪਿੰਡ ਵਿੱਚ ਕੱਪੜਿਆਂ ਦੀ ਸਿਲਾਈ ਕਰਕੇ ਦੋ ਧੀਆਂ ਦੀ ਪਰਵਰਿਸ਼ ਕਰ ਰਹੀ ਹੈ, ਜਦਕਿ ਉਸਦਾ ਭਰਾ ਸਤਨਾਮ ਸਿੰਘ ਪਿੰਡ ਵਿੱਚ ਆਟੇ ਦੀ ਚੱਕੀ ਚਲਾ ਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਜਗਰੂਪ ਸਿੰਘ ਦਲ ਪੰਥ ਨਾਲ ਜੁੜਿਆ ਹੋਣ ਕਾਰਨ ਕਦੇ-ਕਦੇ ਹੀ ਪਿੰਡ ਆਉਂਦਾ ਸੀ।
ਇਹ ਵੀ ਪੜ੍ਹੋ- ਸ਼ੰਭੂ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾਈ
ਹਾਲਾਂਕਿ ਪਿੰਡ ਵਾਸੀਆਂ ਮੁਤਾਬਕ ਕਿਸੇ ਵੀ ਖ਼ਾਸ ਜਥੇਬੰਦੀ ਨਾਲ ਉਸਦੇ ਸਿੱਧੇ ਸਬੰਧਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਦੇ ਬੰਬ ਧਮਾਕੇ ਵਿੱਚ ਸ਼ਾਮਲ ਹੋਣ ਦੀ ਗੱਲ ਉਨ੍ਹਾਂ ਲਈ ਅਜੇ ਵੀ ਵਿਸ਼ਵਾਸਯੋਗ ਨਹੀਂ ਹੈ, ਕਿਉਂਕਿ ਉਹ ਪਿੰਡ ਅਤੇ ਇਲਾਕੇ ਵਿੱਚ ਇੱਕ ਭਲੇਮਾਣਸ ਵਜੋਂ ਜਾਣਿਆ ਜਾਂਦਾ ਸੀ।
ਇਹ ਵੀ ਪੜ੍ਹੋ- ਪੰਜਾਬ : ਰਾਤ ਨੂੰ ਸੈਰ ਕਰਨ ਗਏ ਕਬੱਡੀ ਖਿਡਾਰੀ ਤੇ ਸਾਥੀ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ: ਛੁੱਟੀ ਮਗਰੋਂ ਚੱਲਦੀ ਸਕੂਲ ਬੱਸ ਨੂੰ ਲੱਗ ਗਈ ਅੱਗ, ਪਈਆਂ ਭਾਜੜਾਂ
NEXT STORY