ਅੰਮ੍ਰਿਤਸਰ (ਰਮਨ)-ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਨਿਗਮ ਅਧਿਕਾਰੀਆਂ ਵਿਚ ਵਿਭਾਗਾਂ ਦੀ ਵੰਡ ਕੀਤੀ ਹੈ। ਨਿਗਮ ਕਮਿਸ਼ਨਰ ਨੇ ਲੇਖਾ ਸ਼ਾਖਾ ਨੂੰ ਸਿੱਧੇ ਆਪਣੇ ਕੋਲ ਰੱਖਿਆ ਹੈ। ਨਿਗਮ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਸਿਵਲ ਵਿਭਾਗ, ਸੰਚਾਲਨ ਅਤੇ ਰੱਖ-ਰਖਾਅ ਸੈੱਲ, ਸਿਹਤ, ਸੈਨੀਟੇਸ਼ਨ ਵਿਭਾਗ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸਵੱਛ ਭਾਰਤ ਮਿਸ਼ਨ, ਨਹਿਰੀ ਪਾਣੀ ਯੋਜਨਾ ਪ੍ਰੋਜੈਕਟ ਦੇ ਨੋਡਲ ਅਫ਼ਸਰ, ਆਟੋ ਵਰਕਸ਼ਾਪ, ਸਮਾਰਟ ਸਿਟੀ ਵਿਕਾਸ ਪ੍ਰੋਜੈਕਟ ਅਤੇ ਹੋਰ ਵਿਭਾਗ ਅਲਾਟ ਕੀਤੇ ਗਏ ਹਨ।
ਇਸੇ ਤਰ੍ਹਾਂ ਨਵ-ਨਿਯੁਕਤ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੂੰ ਬਾਗਬਾਨੀ, ਸਟਰੀਟ ਲਾਈਟ, ਐੱਮ. ਟੀ. ਪੀ. ਵਿਭਾਗ, ਜਾਇਦਾਦ ਕਰ, ਭੂਮੀ ਅਤੇ ਜਾਇਦਾਦ ਵਿਭਾਗ, ਜਨਮ ਅਤੇ ਮੌਤ ਸਰਟੀਫਿਕੇਟ ਵਿਭਾਗ, ਕਾਨੂੰਨ ਵਿਭਾਗ, ਫਾਇਰ ਬ੍ਰਿਗੇਡ ਵਿਭਾਗ ਅਤੇ ਹੋਰ ਵਿਭਾਗ ਅਲਾਟ ਕੀਤੇ ਗਏ ਹਨ। ਦੂਜੇ ਪਾਸੇ ਨਿਗਮ ਦੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਨੂੰ ਸੀ. ਐੱਫ. ਸੀ. ਦਫ਼ਤਰ, ਸਾਰੇ ਐੱਨ. ਓ. ਸੀ., ਜਨਮ ਅਤੇ ਮੌਤ ਸਰਟੀਫਿਕੇਟ ਵਿਭਾਗ, ਲਾਇਬ੍ਰੇਰੀ, ਆਬਾਦੀ ਵਿਭਾਗ, ਜਾਇਦਾਦ ਅਤੇ ਜ਼ਮੀਨ ਵਿਭਾਗ, ਜਾਇਦਾਦ ਟੈਕਸ, ਲਾਇਸੈਂਸ ਸ਼ਾਖਾ ਅਤੇ ਹੋਰ ਵਿਭਾਗਾਂ ਨੂੰ ਦਿੱਤੇ ਗਏ ਹਨ।
ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਸਿਵਲ ਵਿਭਾਗ ਅਤੇ ਸੰਚਾਲਨ ਅਤੇ ਰੱਖ-ਰਖਾਅ ਸੈੱਲ ਦੀਆਂ ਫਾਈਲਾਂ ਨੂੰ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਤੋਂ ਅਤੇ ਬਾਗਬਾਨੀ ਅਤੇ ਸਟਰੀਟ ਲਾਈਟ ਵਿਭਾਗ ਦੀਆਂ ਫਾਈਲਾਂ ਨੂੰ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਤੋਂ ਕਲੀਅਰ ਕਰਵਾਉਣਗੇ।
ਨਿਗਮ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੱਤਰ ਸੁਸ਼ਾਂਤ ਭਾਟੀਆ ਨੂੰ ਬੁਢਾਪਾ ਪੈਨਸ਼ਨ, ਨਾਈਟ ਸ਼ੈਲਟਰ ਵਿਭਾਗ, ਪ੍ਰਾਪਰਟੀ ਟੈਕਸ ਸੈਂਟਰਲ ਅਤੇ ਸਾਊਥ ਜ਼ੋਨ, ਸਕੱਤਰ ਰਾਜਿੰਦਰ ਸ਼ਰਮਾ ਨੂੰ ਡਬਲਯੂ. ਐੱਸ. ਐੱਸ. ਏ., ਚੋਣ ਸੈੱਲ, ਕੰਪਿਊਟਰ ਸੈੱਲ, ਸਕੱਤਰ ਦਲਜੀਤ ਸਿੰਘ ਨੂੰ ਸੀ. ਐੱਫ. ਸੀ. ਦਫ਼ਤਰ, ਫਾਇਰ ਬ੍ਰਿਗੇਡ ਵਿਭਾਗ, ਪ੍ਰਾਪਰਟੀ ਟੈਕਸ ਉੱਤਰੀ, ਪੂਰਬੀ ਅਤੇ ਪੱਛਮੀ ਜ਼ੋਨ, ਆਰ. ਟੀ. ਆਈ. ਵਿਭਾਗ ਅਲਾਟ ਕੀਤਾ ਗਿਆ ਹੈ।
ਗਣਤੰਤਰ ਦਿਵਸ ਦੇ ਮੱਦੇਨਜ਼ਰ ਸਰਹੱਦੀ ਇਲਾਕੇ 'ਚ ADGP ਨੇ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ
NEXT STORY