ਬਟਾਲਾ (ਗੁਰਪ੍ਰੀਤ)- ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਥੇ ਅੱਜ ਤੋਂ 536 ਸਾਲ ਪਹਿਲਾ ਵਿਆਹ ਹੋਇਆ ਸੀ, ਉਥੇ ਹੀ ਗੁਰੂ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਤੇ ਗੁਰਦੁਵਾਰਾ ਡੇਰਾ ਸਾਹਿਬ (ਸਹੁਰਾ ਘਰ) ਸ਼ਸ਼ੋਭਿਤ ਹਨ। ਅੱਜ ਵੀ ਹਰ ਸਾਲ ਗੁਰੂ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਬਟਾਲਾ ਵਿਖੇ ਸਜਾਇਆ ਜਾਂਦਾ ਹੈ ਅਤੇ ਜੋੜ ਮੇਲਾ ਲੱਗਦਾ ਹੈ, ਜਿਸ 'ਚ ਲੱਖਾਂ ਦੀ ਤਾਦਾਦ 'ਚ ਸੰਗਤਾਂ ਦੇਸ਼ ਤੇ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਨਗਰ ਕੀਰਤਨ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਨ ਪਹੁੰਚ ਰਹੀਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰੇ ਵੱਡੇ ਹਾਦਸੇ 'ਚ 3 ਜਣਿਆਂ ਦੀ ਮੌਤ, ਟੋਟੇ-ਟੋਟੇ ਹੋਈ ਕਾਰ
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਸੁਪੱਤਰੀ ਸ੍ਰੀ ਮੁਲ ਚੰਦ ਨਾਲ ਵਿਆਹੁਣ ਲਈ ਬਟਾਲਾ 'ਚ ਬਰਾਤ ਲੈ ਕੇ ਆਏ ਸਨ। ਗੁਰੂ ਨਾਨਕ ਦੇਵ ਜੀ ਨੇ ਵੇਦੀ ਦੀਆਂ ਲਾਵਾਂ ਨਾ ਲੈ ਕੇ ਮੂਲ ਮੰਤਰ ਦੀਆਂ ਲਾਵਾਂ ਫੇਰੇ ਲੈ ਇਕ ਵੱਖ ਸ਼ੁਰੂਆਤ ਕੀਤੀ ਸੀ। ਉਹ ਅਸਥਾਨ ਜਿਥੇ ਗੁਰੂ ਜੀ ਦੇ ਆਨੰਦ ਕਾਰਜ਼ ਹੋਏ ਅਤੇ ਉਹ ਗੁਰੂ ਜੀ ਦਾ ਕਦੇ ਸਹੁਰਾ ਘਰ ਸੀ, ਉਥੇ ਗੁਰਦੁਆਰਾ ਡੇਰਾ ਸਾਹਿਬ ਸ਼ੋਸ਼ਬਿਤ ਹੈ। ਹਰ
ਇਹ ਵੀ ਪੜ੍ਹੋ- ਛੋਟੀ ਉਮਰ ’ਚ ਕ੍ਰਿਕਟ ਦਾ ਚਮਕਦਾ ਸਿਤਾਰਾ ਬਣਿਆ ਸ਼ਹਿਬਾਜ ਸੰਧੂ, ਪੰਜਾਬ ਰਾਜ ਟੀਮ 'ਚ ਹੋਈ ਸਿਲੈਕਸ਼ਨ
ਸਾਲ ਗੁਰੂ ਜੀ ਦੇ ਵਿਆਹ ਪੁਰਬ ਤੋਂ ਪਹਿਲਾ ਹੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਜਾਂਦੀਆਂ ਹਨ। ਉਸੇ ਚਲਦੇ ਇਸ ਵਿਆਹ ਪੁਰਬ ਨੂੰ ਲੈ ਕੇ ਕਰੀਬ ਇਕ ਹਫ਼ਤਾ ਪਹਿਲਾਂ ਹੀ ਰੋਜ਼ਾਨਾ ਗੁਰਦੁਆਰਾ ਡੇਰਾ ਸਾਹਿਬ ਬੀਬੀਆਂ ਵਲੋਂ ਸ਼ਬਦ ਕੀਰਤਨ (ਜਿਵੇਂ ਇਕ ਵਿਆਹ ਵਾਲੇ ਘਰ ਗਾਉਣ ਹੋਣ) ਸ਼ਗਨ ਦੇ ਟੋਕਰੇ ਚੜਾਏ ਜਾਂਦੇ ਹਨ। ਵਿਸ਼ੇਸ਼ ਤੌਰ 'ਤੇ ਬਿੱਧ ਦਾ ਪ੍ਰਸ਼ਾਦ ਚੜਾਇਆ ਤੇ ਵੰਡਿਆ ਜਾਂਦਾ ਹੈ ਅਤੇ ਗੁਰੂ ਘਰਾਂ 'ਚ ਫੁੱਲਾਂ ਅਤੇ ਹੋਰ ਸਜਾਵਟਾਂ ਵੀ ਕੀਤੀਆਂ ਜਾ ਰਹੀਆਂ ਹਨ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਈਬਲ ਤੇ ਹੋਰ ਧਾਰਮਿਕ ਕਿਤਾਬਾਂ ਨੂੰ ਸਾੜਨ ਦੇ ਦੋਸ਼ ’ਚ ਇਕ ਗ੍ਰਿਫ਼ਤਾਰ
NEXT STORY