ਅੰਮ੍ਰਿਤਸਰ (ਸਰਬਜੀਤ) : ਸਾਉਣ ਮਹੀਨੇ ਦੇ ਤੀਸਰੇ ਸੋਮਵਾਰ ਨੂੰ ਸ਼ਹਿਰ ਦੇ ਮੰਦਰਾਂ 'ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ, ਜਿੱਥੇ ਬਮ-ਬਮ ਭੋਲੇ ਦੇ ਜੈਕਾਰੇ ਲਗਾਏ ਗਏ। ਇਸ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਮੰਦਰਾਂ 'ਚ ਮੰਦਰ ਕਮੇਟੀਆਂ ਅਤੇ ਸ਼ਰਧਾਲੂਆਂ ਵੱਲੋਂ ਸ਼ਿਵ ਸ਼ੰਕਰ ਭੋਲੇ ਬਾਬਾ, ਮਾਤਾ ਪਾਰਵਤੀ ਅਤੇ ਗਣੇਸ਼ ਜੀ ਦਾ ਸ਼ਿੰਗਾਰ ਕੀਤਾ ਗਿਆ। ਘਿਉ ਮੰਡੀ ਸਥਿਤ ਸ਼ਿਵਾਲਾ ਵੀਰਭਾਨ ਵਿਖੇ ਭੋਲੇਨਾਥ ਦੇ ਸ਼ਿਵਲਿੰਗਾਂ ਦਾ ਸ਼ਰਧਾਲੂਆਂ ਵੱਲੋਂ ਰੰਗ-ਬਿਰੰਗੇ ਫੁੱਲਾਂ ਨਾਲ ਅਦਭੁੱਤ ਸ਼ਿੰਗਾਰ ਕੀਤਾ ਗਿਆ, ਜਿਸ ਦੇ ਦਰਸ਼ਨ ਕਰਕੇ ਸ਼ਰਧਾਲੂਆਂ ਨੇ ਭੋਲੇ ਨਾਥ ਦੇ ਜੈਕਾਰੇ ਲਗਾਏ।

ਖ਼ਬਰ ਇਹ ਵੀ : ਆਨਲਾਈਨ ਹੋਏ ਅਸ਼ਟਾਮ ਤਾਂ ਉਥੇ ਸਿਹਤ ਮੰਤਰੀ ਜੌੜੇਮਾਜਰਾ ਦੇ ਵਤੀਰੇ ਤੋਂ CM ਮਾਨ ਵੀ ਖ਼ਫ਼ਾ, ਪੜ੍ਹੋ TOP 10

ਇਸ ਮੌਕੇ ਮੰਦਰ ਦੇ ਬਾਹਰ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਇਸੇ ਤਰ੍ਹਾਂ ਸਿਰਕੀ ਬੰਦਾ ਬਾਜ਼ਾਰ ਸਥਿਤ ਸ਼ਿਵਾਲਾ ਗੰਗਾ ਰਾਮ ਵਿਖੇ ਵੀ ਸ਼ਿਵ, ਪਾਰਵਤੀ ਅਤੇ ਗਣੇਸ਼ ਜੀ ਦਾ ਡਰਾਈਫਰੂਟ ਅਤੇ ਭੰਗ ਅੱਕ-ਧਤੂਰੇ ਨਾਲ ਸ਼ਿੰਗਾਰ ਕੀਤਾ ਗਿਆ। ਇਸ ਤੋਂ ਇਲਾਵਾ ਬਟਾਲਾ ਰੋਡ ਸਥਿਤ ਗੋਪਾਲ ਮੰਦਰ, ਸ਼ਿਵਪੁਰੀ ਸਥਿਤ ਸ਼ਿਵ ਮੰਦਰ ਵਿਖੇ ਵੀ ਭੋਲੇ ਸ਼ੰਕਰ ਤਾਂ ਫੁੱਲ ਕਲੀਆਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀ ਸਜਾਵਟ ਕਰਕੇ ਸੁੰਦਰ ਸ਼ਿੰਗਾਰ ਕੀਤਾ ਗਿਆ। ਬਟਾਲਾ ਰੋਡ ਸਥਿਤ ਮੰਦਰ ਵੈਸ਼ਨੂੰ ਧਾਮ ਵਿਖੇ ਵੀ ਮਾਤਾ ਸ਼ਾਰਦਾ ਮਹੇਸ਼ਵਰੀ ਦੀ ਦੇਖ-ਰੇਖ 'ਚ ਧਾਰਮਿਕ ਸਮਾਗਮ ਕੀਤਾ ਗਿਆ।


ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਾਈਕੋਰਟ ਦੇ ਫ਼ੈਸਲੇ ’ਤੇ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਤੀਕਿਰਿਆ, ਕਿਹਾ-ਗੈਰਸੰਵਿਧਾਨਿਕ ਸੀ ਰਾਘਵ ਚੱਢਾ ਦੀ ਨਿਯੁਕਤੀ
NEXT STORY