ਅੰਮ੍ਰਿਤਸਰ(ਨੀਰਜ)-ਇਕ ਪਾਸੇ ਜਿੱਥੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਉੱਥੇ ਹੀ ਦੂਜੇ ਪਾਸੇ ਅਸਮਾਨ ਵੱਲ ਦੇਖਣ ’ਤੇ ਨਜ਼ਾਰਾ ਕੁਝ ਹੋਰ ਹੀ ਨਜ਼ਰ ਆਉਂਦਾ ਹੈ। ਸ਼ਰੇਆਮ ਦੇਖਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਇਸ ਖ਼ੂਨੀ ਡੋਰ ਨਾਲ ਹੀ ਪਤੰਗ ਉਡਾ ਰਹੇ ਹਨ ਅਤੇ ਬਹੁਤ ਘੱਟ ਗਿਣਤੀ ’ਚ ਲੋਕ ਪਰੰਪਰਾਗਤ ਧਾਗੇ ਵਾਲੀ ਡੋਰ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਬਿਊਟੀਸ਼ੀਅਨ ਨੂੰ ਮਾਰੀਆਂ ਤਾਬੜਤੋੜ ਗੋਲੀਆਂ, ਫੈਲੀ ਦਹਿਸ਼ਤ
ਪੀ. ਸੀ. ਬੀ. ਅਤੇ ਹੋਰ ਵਿਭਾਗਾਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ 15 ਲੱਖ ਰੁਪਏ ਤੱਕ ਦਾ ਜੁਰਮਾਨਾ ਰੱਖਿਆ ਗਿਆ ਹੈ, ਪਰ ਹੁਣ ਤੱਕ ਇਕ ਵੀ ਕੇਸ ਕਿਸੇ ਵੀ ਵਿਭਾਗ ਨੇ ਨਹੀਂ ਬਣਾਇਆ ਹੈ। ਜਦੋਂ ਕੋਈ ਚਾਈਨਾ ਡੋਰ ਵਿਕਰੇਤਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਥਾਣੇ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ ਅਤੇ ਪੀ. ਸੀ. ਬੀ. ਕੋਲ ਕੇਸ ਭੇਜਣ ਦੀ ਬਜਾਏ ਥਾਣੇ ’ਚ ਹੀ ਜ਼ਮਾਨਤ ਵਾਲੀ ਧਾਰਾ ਲਗਾ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਜਾਂਦਾ ਹੈ। ਇਸ ਨਾਲ ਕੁਝ ਭ੍ਰਿਸ਼ਟ ਅਧਿਕਾਰੀਆਂ ਦੀ ਜੇਬ ਵੀ ਗਰਮ ਹੋ ਜਾਂਦੀ ਹੈ ਅਤੇ ਖ਼ੂਨੀ ਡੋਰ ਵੇਚਣ ਵਾਲੇ ਨੂੰ ਵੀ ਰਾਹਤ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਵਾਲਡ ਸਿਟੀ ਦੇ ਕੁਝ ਇਲਾਕੇ ਬਣ ਚੁੱਕੇ ਹਨ ‘ਪੱਕਾ ਅੱਡਾ’
ਵਾਲਡ ਸਿਟੀ ਦੇ ਕੁਝ ਇਲਾਕੇ ਜਿਸ ’ਚ ਹਕੀਮਾਂ ਵਾਲਾ ਗੇਟ, ਕਟੜਾ ਕਰਮ ਸਿੰਘ, ਬੋਰੀਆਂ ਵਾਲਾ ਬਾਜ਼ਾਰ, ਸ਼ਕਤੀ ਨਗਰ, ਨਮਕ ਮੰਡੀ ਆਦਿ ਪਿਛਲੇ ਲੰਬੇ ਸਮੇਂ ਤੋਂ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਦਾ ਗੜ੍ਹ ਬਣ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਲੋਕ ਵੀ ਇਸ ਕਾਲੇ ਕਾਰੋਬਾਰ ’ਚ ਸ਼ਾਮਲ ਹੋ ਚੁੱਕੇ ਹਨ, ਜਿਨ੍ਹਾਂ ਦਾ ਪਤੰਗ ਡੋਰ ਦੇ ਕੰਮਕਾਜ ਨਾਲ ਦੂਰ ਦਾ ਵੀ ਨਾਤਾ ਨਹੀਂ ਹੈ। ਹਾਲ ਹੀ ’ਚ ਇਕ ਮੁਨਿਆਰੀ ਵਾਲੇ ਨੂੰ ਪੁਲਸ ਵੱਲੋਂ ਫੜਿਆ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
ਪਰਚਾ ਦਰਜ ਕਰਨ ਤੋਂ ਬਾਅਦ ਸਪਲਾਇਰ ਤੱਕ ਨਹੀਂ ਪੁੱਜਦੀ ਪੁਲਸ
ਜਦੋਂ ਵੀ ਕਿਸੇ ਚਾਈਨਾ ਡੋਰ ਵਿਕਰੇਤਾ ਕੋਲੋਂ ਇਕ ਦੋ ਪੇਟੀਆਂ ਫੜੀਆਂ ਜਾਂਦੀਆਂ ਹਨ ਤਾਂ ਪੁਲਸ ਵੱਲੋਂ ਫੜੇ ਗਏ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲਾ ਉੱਥੋਂ ਤੱਕ ਹੀ ਸੀਮਤ ਕਰ ਦਿੱਤਾ ਜਾਂਦਾ ਹੈ। ਆਖ਼ਰਕਾਰ ਮੁਲਜ਼ਮ ਨੇ ਡੋਰ ਕਿੱਥੋਂ ਮੰਗਵਾਈ ਅਤੇ ਇਹ ਖ਼ੂਨੀ ਡੋਰ ਕਿੱਥੇ ਬਣਾਈ ਜਾਂਦੀ ਹੈ, ਉਸ ਮੁੱਖ ਸਪਲਾਇਰ ਤੱਕ ਪਹੁੰਚ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ-ਜੰਡਿਆਲਾ 'ਚ ਹੋ ਗਿਆ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ
ਕੁਝ ਪੁਰਾਣੇ ਸ਼ਾਤਿਰ ਅਜੇ ਵੀ ਸਰਗਰਮ
ਚਾਈਨਾ ਡੋਰ ਦੀ ਵਿਕਰੀ ’ਚ ਕੁਝ ਪੁਰਾਣੇ ਖਿਡਾਰੀ ਜਿਨ੍ਹਾਂ ’ਤੇ ਪਹਿਲਾਂ ਹੀ ਕਈ ਪਰਚੇ ਦਰਜ ਹਨ, ਉਹ ਅਜੇ ਵੀ ਕੁਝ ਭ੍ਰਿਸ਼ਟ ਪੁਲਸ ਅਫ਼ਸਰਾਂ ਨਾਲ ਮਿਲੀਭੁਗਤ ਕਰ ਕੇ ਖ਼ੂਨੀ ਡੋਰ ਦੀ ਵਿਕਰੀ ਕਰ ਰਹੇ ਹਨ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਸੂਤਰਾਂ ਅਨੁਸਾਰ ਕੁਝ ਸਰਕਾਰੀ ਵਿਭਾਗਾਂ ਦੀਆਂ ਕਾਲੀਆਂ ਭੇਡਾਂ ਵੀ ਇਸ ’ਚ ਸੰਲਿਪਤ ਹਨ, ਜਿਨ੍ਹਾਂ ਨੂੰ ਜਨਤਾ ਦੇ ਸਾਹਮਣੇ ਲਿਆਉਣ ਦੀ ਲੋੜ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਮਹਿੰਗਾ ਕੋਲਾ ਤੇ GST ਨੇ ਭੱਠਾ ਮਾਲਕਾਂ ਦੇ ਉਡਾਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭੇਦਭਰੇ ਹਾਲਤ 'ਚ ਨੌਜਵਾਨ ਦੀ ਮੌਤ, ਇਲਾਕੇ 'ਚ ਪਸਰਿਆ ਸੋਗ
NEXT STORY