ਬਾਬਾ ਬਕਾਲਾ ਸਾਹਿਬ(ਰਾਕੇਸ਼)- ਮੌਜੂਦਾ ਸਮੇਂ ’ਚ ਹੁੰਮਸ ਭਰੀ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਤਾਪਮਾਨ ਵੀ 45 ਡਿਗਰੀ ਦੇ ਕਰੀਬ ਚੱਲ ਰਿਹਾ ਹੈ, ਜਿਸ ਨਾਲ ਬਜ਼ੁਰਗਾਂ, ਬਿਮਾਰਾਂ ਅਤੇ ਖਾਸਕਰ ਸਕੂਲੀ ਬੱਚਿਆਂ ਨੂੰ ਅਤਿ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰਾਂ ਵਿਚੋਂ ਬਾਹਰ ਨਿੱਕਲਣਾ ਔਖਾ ਹੋ ਗਿਆ ਹੈ। ਸੜਕਾਂ ਉਪਰ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਮਹੱਲਿਆ ਵਿਚ ਵੀ ਰੌਣਕਾਂ ਖਤਮ ਹੋ ਚੁੱਕੀਆਂ ਹਨ।
ਹੁਣ ਜਦਕਿ ਭਲਕੇ 1 ਜੁਲਾਈ ਤੋਂ ਸੂਬੇ ਦੇ ਸਾਰੇ ਸਕੂਲ ਆਮ ਦੀ ਤਰ੍ਹਾਂ ਖੁੱਲ ਰਹੇ ਹਨ, ਪਰ ਅਜਿਹੀ ਗਰਮੀ ਵਿਚ ਮਾਸੂਮ ਜਿੰਦੜੀਆ ਦਾ ਸਕੂਲ ਵਿਚ ਜਾਣਾ ਮੁਮਕਿਨ ਨਹੀਂ ਹੈ। ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਛੁੱਟੀਆਂ ’ਚ 2 ਹਫਤਿਆ ਦਾ ਵਾਧਾ ਕੀਤਾ ਜਾਵੇ, ਕਿਉਂਕਿ ਉਸ ਤੋਂ ਬਾਅਦ ਬਰਸਾਤਾਂ ਦਾ ਦੌਰ ਸ਼ੁਰੂ ਹੋ ਜਾਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇਗੀ।
ਨਸ਼ਾ ਪੂਰਤੀ ’ਚ ਕੰਮ ਆਉਣ ਵਾਲੀਆਂ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
NEXT STORY