ਤਰਨਤਾਰਨ (ਰਮਨ)- ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀ.ਐੱਸ.ਐੱਫ. ਅਤੇ ਪੁਲਸ ਵੱਲੋਂ ਚਲਾਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ 2 ਡਰੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ਿਲੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਵਾਂ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਥਾਣਾ ਖਾਲੜਾ ਦੀ ਪੁਲਸ ਨਾਲ ਚਲਾਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਮੰਗਲਵਾਰ ਸਵੇਰੇ 7 ਵਜੇ ਖੇਤਾਂ ’ਚ ਡਿੱਗੇ ਹੋਏ ਇਕ ਡਰੋਨ ਨੂੰ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੁੰਡੇ ਨੂੰ ਮਿਲਣ ਗਈ ਕੁੜੀ ਨਾ ਆਈ ਬਾਹਰ, ਜਦੋਂ ਤੋੜਿਆ ਗਿਆ ਦਰਵਾਜ਼ਾ ਤਾਂ ਹਾਲ ਦੇਖ ਉੱਡ ਗਏ ਹੋਸ਼
ਇਸੇ ਤਰ੍ਹਾਂ ਬੀ.ਐੱਸ.ਐੱਫ. ਅਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਨੌਸ਼ਹਿਰਾ ਢਾਲਾ ਵਿਖੇ ਸਵੇਰੇ ਕਰੀਬ 8.30 ਵਜੇ ਟੁੱਟੀ ਹਾਲਤ ’ਚ ਇਕ ਪਾਕਿਸਤਾਨੀ ਡਰੋਨ ਨੂੰ ਬਰਾਮਦ ਕੀਤਾ ਗਿਆ ਹੈ। ਇਸ ਦੌਰਾਨ ਬਰਾਮਦ ਹੋਏ ਦੋਵਾਂ ਡਰੋਨਾਂ ਨੂੰ ਕਬਜ਼ੇ ’ਚ ਲੈ ਕੇ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ’ਚ ਅਣਪਛਾਤੇ ਸਮੱਗਲਰਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬੱਚਿਆਂ ਨੂੰ ਛੁਡਾਉਣ ਗਏ ਬੰਦੇ 'ਤੇ ਹੋ ਗਿਆ ਹਮਲਾ ; ਕੁੱਟ-ਕੁੱਟ ਮਾਰ'ਤਾ 6 ਭੈਣਾਂ ਦਾ ਇਕਲੌਤਾ ਭਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਉਪ-ਚੋਣਾਂ : 4 ਸੀਟਾਂ 'ਤੇ ਵੋਟਿੰਗ ਅੱਜ ; ਦਾਅ ’ਤੇ AAP, ਕਾਂਗਰਸ ਅਤੇ ਭਾਜਪਾ ਦਾ ਵੱਕਾਰ
NEXT STORY