ਬਟਾਲਾ (ਸਾਹਿਲ)- ਸਕੂਟਰੀ ਨਾਲ ਟਕਰਾਉਣ ਨਾਲ ਇਕ ਈ-ਰਿਕਸ਼ਾ ਚਾਲਕ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਕੋਟਲੀ ਢੋਲੇ ਸ਼ਾਹ ਨੇ ਦੱਸਿਆ ਕਿ ਮੇਰਾ ਭਰਾ ਜਰਨੈਲ ਸਿੰਘ ਜੋ ਈ-ਰਿਕਸ਼ਾ ਚਲਾਉਂਦਾ ਹੈ, ਦੁਪਹਿਰ 12 ਵਜੇ ਕਰੀਬ ਆਪਣਾ ਈ-ਰਿਕਸ਼ਾ ਚਲਾਉਂਦੇ ਹੋਏ ਸਿਨੇਮਾ ਰੋਡ ਬਟਾਲਾ ਵਿਖੇ ਪਹੁੰਚਿਆ ਤਾਂ ਇਕ ਸਕੂਟਰੀ ਇਸ ਦੇ ਅੱਗੇ ਆ ਗਈ, ਜਿਸ ਦੇ ਸਿੱਟੇ ਵਜੋਂ ਈ-ਰਿਕਸ਼ਾ ਸਕੂਟਰੀ ਨਾਲ ਟਕਰਾਅ ਗਿਆ ਤੇ ਇਹ ਈ-ਰਿਕਸ਼ਾ ਤੋਂ ਡਿੱਗ ਪਿਆ। ਉਪਰੰਤ ਇਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਇਸ (ਜਰਨੈਲ ਸਿੰਘ) ਨੂੰ ਮ੍ਰਿਤ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਸ਼ਿਫਟਾਂ ਦੇ ਹਿਸਾਬ ਨਾਲ ਖੁੱਲ੍ਹਣਗੇ ਸਕੂਲ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ ਦੀ ਧੁੰਦ ਨੇ ਪਿਛਲੇ 20 ਸਾਲਾਂ ਦਾ ਤੋੜਿਆ ਰਿਕਾਰਡ, 10 ਫੁਟ ਹੀ ਰਹੀ ਵਿਜ਼ੀਬਿਲਟੀ
NEXT STORY